India
ਮੀਂਹ ਅਲਰਟ, 15 ਮਈ ਤੱਕ ਕਈ ਇਲਾਕਿਆਂ ਵਿੱਚ ਪਵੇਗਾ ਮੀਂਹ

- 10 ਮਈ ਤੋਂ ਸ਼ੁਰੂ, ਬਰਸਾਤੀ ਕਾਰਵਾਈਆਂ ਦਾ ਇਹ ਦੌਰ ਰੁਕ-ਰੁਕ ਕੇ 15 ਮਈ ਤੱਕ ਜਾਰੀ ਰਹੇਗਾ
- ਦਿਨ ਦਾ ਪਾਰਾ ਲਗਾਤਾਰ ਔਸਤ ਤੋਂ ਹੇਠਾਂ ਬਣਿਆ ਰਹੇਗਾ
ਮੀਂਹ ਅਲਰਟ: ਆਗਾਮੀ 2 ਤੋਂ 6 ਘੰਟਿਆਂ ਦੌਰਾਨ ਗੰਗਾਨਗਰ, ਫਾਜਿਲਕਾ, ਅਬੋਹਰ, ਫਿਰੋਜ਼ਪੁਰ, ਗੁਰੂ ਹਰ ਸਹਾਏ, ਜੀਰਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਰੀਦਕੋਟ, ਜੈਤੋਂ, ਮੁਕਤਸਰ, ਬਠਿੰਡਾ, ਤਲਵੰਡੀ ਸਾਬੋ, ਮਲੋਟ, ਮੋਗਾ, ਬਾਘਾਪੁਰਾਣਾ, ਕਪੂਰਥਲਾ, ਜਲੰਧਰ, ਆਦਮਪੁਰ, ਸ਼ਾਹਕੋਟ, ਬਰਨਾਲਾ, ਮਾਨਸਾ ਬੁੱਢਲਾਡਾ, ਲੁਧਿਆਣਾ, ਰਾਏਕੋਟ, ਹਲਵਾਰਾ, ਸੰਗਰੂਰ, ਧੂਰੀ, ਮਾਲੇਰਕੋਟਲਾ, ਨਾਭਾ, ਰਾਜਪੁਰਾ, ਫਤਿਹਗੜ੍ਹ ਸਾਹਿਬ, ਸ਼ਾਮਚੁਰਾਸੀ, ਹੁਸ਼ਿਆਰਪੁਰ, ਗੜ੍ਹਸ਼ੰਕਰ, ਦਸੂਹਾ, ਮੁਕੇਰੀਆਂ, ਪਠਾਨਕੋਟ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਖਰੜ, ਕੁਰਾਲੀ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਪੰਚਕੂਲਾ, ਸਿਰਸਾ, ਫਤਿਹਾਬਾਦ, ਟੋਹਾਣਾ, ਕੈਥਲ ਦੇ ਇਲਾਕਿਆਂ ਚ ਗਰਜ-ਚਮਕ ਤੇ ਤੇਜ਼ ਹਵਾਂਵਾਂ ਨਾਲ਼ ਹਲਕਾ-ਦਰਮਿਆਨਾ ਮੀਂਹ ਪਹੁੰਚ ਰਿਹਾ ਹੈ। ਟੁੱਟਵੀ ਕਾਰਵਾਈ ਅਧੀਨ ਗੜੇਮਾਰੀ ਹੋਣ ਦੀ ਉਮੀਦ ਹੈ।