Punjab
WEATHER UPDATE: ਪੰਜਾਬ ਤੇ ਹੋਰ ਜ਼ਿਲ੍ਹਿਆਂ ‘ਚ ਮੁੜ ਬਦਲੇਗਾ ਮੌਸਮ, ਬਾਰਸ਼ ਤੇ ਬਰਫਬਾਰੀ ਦਾ ਅਲਰਟ
ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨ ਰਾਤ ਵੇਲੇ ਠੰਢ ਮਹਿਸੂਸ ਹੋਏਗੀ। ਇਸ ਦਾ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਹੋਣ ਜਾ ਰਹੀ ਬਰਫਬਾਰੀ ਹੈ। 10 ਤੋਂ 12 ਮਾਰਚ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਉੱਤਰੀ ਭਾਰਤ ਵਿੱਚ ਮੁੜ ਵੈਸਟਰਨ ਡਿਸਰਬੈਂਸ ਐਕਟਿਵ ਹੋ ਰਹੀ ਹੈ | ਜਿਸ ਕਰਕੇ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ।
ਮੌਸਮ ਵਿਭਾਗ ਅਨੁਸਾਰ ਲਗਾਤਾਰ ਦੋ ਦਿਨ ਤੋਂ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵੇਲੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਪੈ ਵੀ ਰਿਹਾ ਹੈ। ਅਗਲੇ 72 ਘੰਟਿਆਂ ‘ਚ ਮੌਸਮ ‘ਚ ਬਦਲਾਅ ਹੋਵੇਗਾ। IMD ਨੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇੱਕ ਹੋਰ ਪੱਛਮੀ ਗੜਬੜੀ 10 ਮਾਰਚ ਨੂੰ ਪੱਛਮੀ ਹਿਮਾਲੀਅਨ ਖੇਤਰ ਨਾਲ ਟਕਰਾਉਣ ਵਾਲੀ ਹੈ। ਪੱਛਮੀ ਗੜਬੜੀ ਕਾਰਨ 10 ਤੋਂ 12 ਮਾਰਚ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ‘ਚ ਮੁੜ ਬਰਫਬਾਰੀ ਹੋ ਸਕਦੀ ਹੈ ਹੈ।
ਭਾਰਤੀ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਅੱਜ 7 ਮਾਰਚ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ‘ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ। ਓਡੀਸ਼ਾ ‘ਚ 7 ਤੋਂ 9 ਮਾਰਚ ਦਰਮਿਆਨ ਹਲਕੀ ਬਾਰਸ਼ ਹੋ ਸਕਦੀ ਹੈ, ਜਦਕਿ ਪੱਛਮੀ ਬੰਗਾਲ ਤੇ ਸਿੱਕਮ ‘ਚ 7 ਤੋਂ 8 ਮਾਰਚ ਨੂੰ ਹਲਕੀ ਬਾਰਸ਼ ਹੋ ਸਕਦੀ ਹੈ।