Politics
ਬਾਦਲਾਂ ਤੇ ਕੈਪਟਨ ਦਾ ਰਾਮ ਮੰਦਰ ਨਿਰਮਾਣ ਬਾਰੇ ਕਿ ਹੈ ਵਿਚਾਰ ?
5 ਅਗਸਤ :’ਅਯੁੱਧਿਆ ‘ ਸ਼ਬਦ ਬਹੁਤ ਲੰਮੇ ਸਮੇਂ ਤੋਂ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਸਨੇ ਭਾਰਤ ਦੇ ਇਤਿਹਾਸਿਕ ,ਸਮਾਜਿਕ ,ਰਾਜਨੀਤਿਕ ਅਤੇ ਸੱਭਿਆਚਾਰ ਨੂੰ ਅਲੱਗ ਦਿਸ਼ਾ ਵੱਲ ਮੋੜ ਦਿੱਤਾ ਸੀ। ਅਯੁੱਧਿਆ ਵਿਵਾਦ ਨਾਲ ਬਾਬਰੀ ਮਸਜਿਦ ਅਤੇ ਰਾਮ ਮੰਦਰ ਦੇ ਮੁੱਦੇ ਨੇ ਦੇਸ਼ ਦਾ ਭਾਰੀ ਜਾਨੀ -ਮਾਲੀ ਨੁਕਸਾਨ ਵੀ ਕਰਵਾਇਆ 92 ਦੇ ਦਹਾਕੇ ਵਿੱਚ ਕਈ ਥਾਵਾਂ ਤੇ ਦੰਗੇ ਹੋ ਗਏ ‘ਅੱਲ੍ਹਾ ਹੂ ਅਕਬਰ’ ਤੇ ‘ਜੈ ਸ਼੍ਰੀ ਰਾਮ’ ਨਾਅਰੇ ਚਾਰੇ ਪਾਸੇ ਗੂੰਜਣ ਲੱਗੇ ਇੱਕ ਰੈਲੀ ਦੌਰਾਨ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਫਿਰ ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਲਈ ਹਿੰਦੂ ਮਹਾਂਸਭਾ ਵਲੋਂ ਕੋਸ਼ਿਸ਼ਾਂ ਸ਼ੁਰੂ ਹੋਈਆਂ।
ਪਰ ਹੁਣ ਰਾਮ ਜਨਮ ਭੂਮੀ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਅੱਜ 5 ਅਗਸਤ 2020 ਨੂੰ ਸਾਡੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚੇ ਅਤੇ ਪਹਿਲੀ ਚਾਂਦੀ ਦੀ ਇੱਟ ਲਗਾ ਕੇ ਮੰਦਿਰ ਦੇ ਨਿਰਮਾਣ ਕਾਰਜ ਦਾ ਆਗਮਨ ਕੀਤਾ ਪੰਜਾਬ ਵਿੱਚ ਰਾਜਨੀਤੀ ਦੀਆਂ ਵੱਡੀਆਂ ਹਸਤੀਆਂ ਨੇ ਰਾਮ ਮੰਦਿਰ ਬਾਰੇ ਟਵੀਟ ਕੀਤਾ ਹੈ ਜਿੰਨਾ ਵਿੱਚ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੰਦੇ ਹੋਏ ਲਿਖਿਆ ਹੈ।
“ਅਯੋਧਿਆ ਵਿਖੇ ਰਾਮ ਮੰਦਰ ਦੇ ਨੀਂਹ ਪੱਥਰ ਰੱਖੇ ਜਾਣ ਦੇ ਇਸ ਇਤਿਹਾਸਕ ਦਿਨ ਦੀਆਂ, ਸਮੂਹ ਹਿੰਦੂ ਭੈਣਾਂ-ਭਰਾਵਾਂ ਨੂੰ ਲੱਖ-ਲੱਖ ਵਧਾਈਆਂ। ਇਸ ਗੌਰਵਮਈ ਮੌਕੇ ਦੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ।”
ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਮ ਮੰਦਰ ਬਾਰੇ ਟਵੀਟਰ ਤੇ ਲਿਖਿਆ
“ਅਯੋਧਿਆ ਵਿਖੇ ਰਾਮ ਮੰਦਰ ਦੇ ਨੀਂਹ ਪੱਥਰ ਰੱਖਣ ਸਦਕਾ, ਅੱਜ ਦਾ ਦਿਨ ਸਾਡੇ ਹਿੰਦੂ ਭਾਈਚਾਰੇ ਲਈ ਇਤਿਹਾਸਕ ਯਾਦਗਾਰ ਬਣ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਮੈਂ ਖ਼ਾਸ ਤੌਰ ‘ਤੇ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਪਾਵਨ ਕਾਰਜ ਪ੍ਰਤੀ ਆਪਣੀ ਵਚਨਬੱਧਤਾ ‘ਤੇ ਨਿਰੰਤਰ ਪਹਿਰਾ ਦਿੱਤਾ ਅਤੇ ਭੂਮੀ ਪੂਜਨ ਨੂੰ ਸੰਭਵ ਕਰ ਦਿਖਾਇਆ। ਪਰਮਾਤਮਾ ਮਿਹਰ ਕਰੇ ਕਿ ਸ਼੍ਰੀ ਰਾਮ ਚੰਦਰ ਜੀ ਦਾ ਵਿਆਪਕ ਭਾਈਚਾਰੇ ਅਤੇ ਸਰਬ ਧਰਮ ਸਤਿਕਾਰ ਦਾ ਸੁਨੇਹਾ ਸਾਡੀਆਂ ਰਾਹਾਂ ਨੂੰ ਰੁਸ਼ਨਾਉਂਦਾ ਰਹੇ।”
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤ ਵਾਸੀਆਂ ਨੂੰ ਰਾਮ ਮੰਦਰ ਨਿਰਮਾਣ ਸ਼ੁਰੂ ਹੋਣ ਤੇ ਮੁਬਾਰਕਾਂ ਦਿੰਦੇ ਹੋਏ ਲਿਖਿਆ
“ਆਯੋਧਿਆ ਵਿੱਚ ਰਾਮ ਮੰਦਿਰ ਦੇ ਨੀਂਹ ਪੱਥਰ ਰੱਖੇ ਜਾਣ ਦੀਆਂ ਮੈਂ, ਸਾਰੇ ਭਾਰਤ ਵਾਸੀਆਂ ਨੂੰ ਵਧਾਈਆਂ ਦਿੰਦਾ ਹਾਂ। ਰਾਮ ਮੰਦਿਰ ਭਾਰਤ ਵਾਸੀਆਂ ਦੀ ਲੰਬੇ ਸਮੇਂ ਤੋਂ ਇੱਛਾ ਸੀ ਜੋ ਕਿ ਅੱਜ ਪੂਰੀ ਹੋਈ। ਭਗਵਾਨ ਰਾਮ ਜੀ ਦਾ ਧਰਮ ‘ਤੇ ਦਿੱਤਾ ਸੁਨੇਹਾ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆਂ ਲਈ ਮਾਰਗ-ਦਰਸ਼ਕ ਹੈ ਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ‘ਤੇ ਅਮਲ ਕਰਨਾ ਚਾਹੀਦਾ ਹੈ।”