Corona Virus
ਅਕਾਲੀ ਦਲ ਵੱਲੋ ਇੱਕਠੀ ਕੀਤੀ ਕਣਕ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਕੀਤਾ ਗਿਆ ਭੇਟ

ਤਰਨਤਾਰਨ, ਪਵਨ ਸ਼ਰਮਾ, 3 ਜੂਨ : ਸ੍ਰੌਮਣੀ ਅਕਾਲੀ ਦਲ ਵੱਲੋ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਗੁਰੂੂੂ ਘਰਾਂ ਵੱਲੋ ਲੋੜਵੰਦ ਲੋਕਾਂ ਲਈ ਚਲਾਏ ਗਏ ਲੰਗਰਾਂ ਤੋ ਇਲਾਵਾ ਹਰ ਪ੍ਰਕਾਰ ਦੀ ਕੀਤੀ ਸੇਵਾ ਨੂੰ ਦੇਖਦਿਆਂ ਗੁਰੂੂੂ ਘਰਾਂ ਵਿੱਚ ਰਸਦ ਪਹੁੰਚਾਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸਦੇ ਚੱਲਦਿਆਂ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਪਿੰਡ ਪੱਧਰ ਤੇ ਜਾ ਕੇ ਗੁਰੁੂੂ ਘਰਾਂ ਲਈ ਕਣਕ ਇਕੱਠੀ ਕਰਕੇ ਗੁਰੂੂੂ ਘਰਾਂ ਵਿੱਚ ਚੱਲ ਰਹੇ ਲੰਗਰਾਂ ਤੱਕ ਪਹੁੰਚਾਈ ਜਾ ਰਹੀ ਹੈ ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਵੱਲੋ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸੇਖ ਦੀ ਅਗਵਾਈ ਹੇਠ ਕਣਕ ਇੱਕਤਰ ਕਰਨ ਦੀ ਸੇਵਾ ਨਿਭਾਉਦਿਆਂ ਉੱਕਤ ਕਣਕ ਨੂੰ ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਗੁਰੂੂੂ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟ ਕੀਤਾ ਗਿਆ। ਇਸ ਮੋਕੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਗੁਰਦੁਆਰਾ ਸਾਹਿਬ ਦੇ ਮੈਨਜਰ ਕੁਲਦੀਪ ਸਿੰਘ ਵੱਲੋ ਆਈਆਂ ਸੰਗਤਾਂ ਅਤੇ ਮੋਹਤਵਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਅਕਾਲੀ ਆਗੂ ਗੁਰਸੇਵਕ ਸਿੰਘ ਸੇਖ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆ ਗੁਰੂਧਾਮਾਂ ਵੱਲੋ ਲੋੜਵੰਦ ਲੋਕਾਂ ਦੇ ਖਾਣ ਪੀਣ ਤੋ ਇਲਾਵਾ ਹਰ ਪ੍ਰਕਾਰ ਦ ਸੇਵਾ ਸੰਭਾਲ ਕੀਤੀ ਗਈ ਹੈ ਅਤੇ ਅਗਾਂਹ ਵੀ ਇਹੋ ਰੁਜਾਨ ਜਾਰੀ ਰਹੇਗਾ ਲੇਕਿਨ ਪਾਰਟੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਵੱਲੋ ਇਸ ਬੁਰੇ ਦੋਰ ਵਿੱਚ ਸੇਵਾ ਨਿਭਾ ਰਹੇ ਗੁਰੂਧਾਮਾਂ ਦੀ ਮਦਦ ਲਈ ਪਾਰਟੀ ਵਰਕਰਾਂ ਨੂੰ ਰਸਦਾ ਪਹੁੰਚਾਣ ਦੀ ਬੇਨਤੀ ਕੀਤੀ ਸੀ ਜਿਸਦੇ ਫਲਸਰੂਪ ਉਹ ਅੱਜ ਸਾਢੇ ਤਿੰਨ ਸੋ ਕੁਵਿੰਟਲ ਕਣਕ ਸਥਾਨਕ ਗੁਰਦੁਆਰਾ ਸ੍ਰੀ ਗੁਰੁ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟ ਕਰਨ ਆਏ ਹਨ ਜੋ ਕਿ ਸਿੱਖ ਸੰਗਤਾਂ ਵੱਲੋ ਇੱਕਤਰ ਕਰਕੇ ਪ੍ਰਦਾਨ ਕੀਤੀ ਗਈ ਹੈ ਇਸ ਮੋਕੇ ਗੁਰਦਵਾਰਾ ਸਾਹਿਬ ਜੀ ਦੇ ਮੈਨਜਰ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਗੁਰੁ ਘਰ ਵੱਲੋ ਚੋਵੀ ਘੰਟੇ ਲੰਗਰ ਲਗਾਇਆ ਜਾਂਦਾ ਹੈ ਤੇ ਲਾਕਡਾਊਨ ਸਮੇ ਵੀ ਲਗਾਇਆਂ ਗਿਆਂ ਸੀ ਅਤੇ ਅਗਾਂਹ ਵੀ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਸੰਗਤਾਂ ਨੂੰ ਵੀ ਹੁਣ ਬੁਰਾ ਸਮਾ ਲੰਘਣ ਤੋ ਬਾਅਦ ਵੱਧ ਚੜ ਕੇ ਲੰਗਰ ਦੀ ਸੇਵਾ ਵਿੱਚ ਮਦਦ ਕਰਨੀ ਚਾਹੀਦੀ ਹੈ।