Connect with us

Punjab

ਦਰਗਾਹ ‘ਤੇ ਮਾੜੇ ਕੰਮ ਕਰਨ ਤੋਂ ਰੋਕਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ

Published

on

  • ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਕਰਵਾਇਆ ਗਿਆ ਭਰਤੀ
  • ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਹਸਪਤਾਲ ਪੁੱਜ ਕੇ ਪੀੜਤ ਦਾ ਪੁੱਛਿਆ ਹਾਲਚਾਲ ਐਸਐਸਪੀ ਫਿਰੋਜਪੁਰ ਨੂੰ ਫੋਨ ਕਰਕੇ ਕੀਤੀ ਕਾਰਵਾਈ ਦੀ ਮੰਗ

ਫਿਰੋਜ਼ਪੁਰ, 06 ਜੁਲਾਈ (ਪਰਮਜੀਤ ਪੰਮਾ) : ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਬਾਜੇਕੇ ਵਿਖੇ ਡੇਰਾ ਬਾਬਾ ਗਰੀਬ ਦਾਸ ਦੀ ਦਰਗਾਹ ਤੇ ਮਾੜੇ ਕੰਮ ਕਰਨ ਤੋਂ ਰੋਕਣ ਤੋਂ ਗੁੱਸੇ ਵਿੱਚ ਆਏ ਕੁਝ ਵਿਅਕਤੀਆਂ ਵੱਲੋਂ ਇੱਕ ਕਾਂਗਰਸੀ ਸਰਪੰਚ ਦੀ ਸ਼ਹਿ ਤੇ ਬਾਜੇ ਕੇ ਨਿਵਾਸੀ ਅਰਵਿੰਦਰ ਕੁਮਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ ਨੂੰ ਇਲਾਜ ਲਈ ਗੁਰੂਹਰਸਹਾਏ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਇਸ ਹਮਲੇ ਵਿਚ ਜ਼ਖਮੀ ਹੋਏ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਬਾਹਰੀ ਪਿੰਡ ਦੇ ਕੁਝ ਵਿਅਕਤੀ ਬਾਬਾ ਗ਼ਰੀਬ ਦਾਸ ਦੀ ਦਰਗਾਹ ਤੇ ਆ ਕੇ ਮਾੜੇ ਕੰਮ ਕਰਦੇ ਸਨ ਜਿਸ ਲਈ ਉਨ੍ਹਾਂ ਨੂੰ ਦਰਗਾਹ ਉੱਪਰ ਅਜਿਹਾ ਕਰਨ ਤੋਂ ਰੋਕਿਆ ਸੀ। ਉਸ ਨੇ ਦੱਸਿਆ ਕਿ ਇਸ ਗੱਲ ਤੋਂ ਗੁੱਸੇ ਹੋਏ ਉਕਤ ਵਿਅਕਤੀਆਂ ਨੇ ਸਾਡੇ ਪਿੰਡ ਦੇ ਕਾਂਗਰਸੀ ਸਰਪੰਚ ਦੀ ਸ਼ਹਿ ਤੇ ਮੇਰੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ।

ਜਿਸ ਵਿੱਚੋਂ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਕਾਲਜ ਸਰਪੰਚ ਦੀ ਸ਼ਹਿ ਤੇ ਕੀਤੀ ਗਈ ਇਸ ਗੁੰਡਾਗਰਦੀ ਦਾ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੂੰ ਪਤਾ ਲੱਗਾ ਤਾਂ ਉਹ ਜ਼ਖਮੀ ਅਰਵਿੰਦਰ ਸਿੰਘ ਦਾ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਐੱਸਐੱਸਪੀ ਫਿਰੋਜਪੁਰ ਨੂੰ ਫੋਨ ਕਰਕੇ ਇਹ ਗੁੰਡਾਗਰਦੀ ਕਰਨ ਅਤੇ ਕਰਵਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਉਕਤ ਕਾਂਗਰਸੀਆਂ ਨੇ ਪਿੰਡ ਵਿੱਚ ਗੁੰਡਾਗਰਦੀ ਦੀ ਹਨੇਰੀ ਲਿਆ ਰੱਖੀ ਹੈ ।

ਇਸ ਮਾਮਲੇ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਝਗੜੇ ਦੇ ਸਬੰਧ ਵਿੱਚ ਦੋਨਾਂ ਧਿਰਾਂ ਦੇ ਵਿਅਕਤੀ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਦਾਖਿਲ ਹੋਏ ਹਨ ਅਤੇ ਦੋਨਾਂ ਧਿਰਾਂ ਨੇ ਇੱਕ ਦੂਜੇ ਖ਼ਿਲਾਫ਼ ਵੀ ਆਪਣੇ ਆਪਣੇ ਬਿਆਨ ਦਰਜ ਕਰਾਏ ਹਨ । ਜਾਂਚ ਅਧਿਕਾਰੀ ਨੇ ਦੱਸਿਆ ਕਿ ਅਰਵਿੰਦਰ ਕੁਮਾਰ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ