Politics
ਪੰਜਾਬ ਦੇ ਕਿਹੜੇ-ਕਿਹੜੇ ਵੱਡੇ ਲੀਡਰ ਕੋਰੋਨਾ ਪਾਜ਼ੀਟਿਵ ਤੇ ਕਿਹੜੇ ਨੈਗੀਟਿਵ ?
ਕਿਹੜੇ ਵਿਧਾਇਕ ਸੈਸ਼ਨ ਵਿੱਚ ਹਿੱਸਾ ਲੈਣਗੇ ?

ਕਿਹੜੇ ਵਿਧਾਇਕ ਸੈਸ਼ਨ ਵਿੱਚ ਹਿੱਸਾ ਲੈਣਗੇ ?
ਕਿਹੜੇ ਹਨ ਕੋਰੋਨਾ ਦੇ ਸ਼ਿਕਾਰ ?
ਕਿਹੜੇ ਹਨ ਕੋਰੋਨਾ ਨੈਗੀਟਿਵ ?
27 ਅਗਸਤ : ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿਚੋਂ ਗੁਜ਼ਰ ਰਿਹਾ। ਪੰਜਾਬ ਵਿੱਚ ਵੀ ਕੋਰੋਨਾ ਕਾਰਨ ਕੇਸ ਦਿਨੋ-ਦਿਨ ਵੱਧ ਰਹੇ ਹਨ। ਪੰਜਾਬ ਦੀਆਂ ਬਹੁਤ ਸਾਰੀਆਂ ਰਾਜਨੀਤਿਕ ਹਸਤੀਆਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ ਅਤੇ ਇਸ ਸਮੇਂ ਦੌਰਾਨ 28 ਅਗਸਤ 2020 ਨੂੰ ਵਿਧਾਨ-ਸਭਾ ਦਾ ਮੌਨਸੂਨ ਸੈਸ਼ਨ ਹੋਣ ਜਾ ਰਿਹਾ ਹੈ। ਇਸ ਸੈਸ਼ਨ ਵਿੱਚ ਆਉਣ ਵਾਲੇ ਵਿਧਾਇਕਾਂ ਬਾਰੇ ਅਤੇ ਮੰਤਰੀਆਂ ਬਾਰੇ ਇਹ ਲਾਜ਼ਮੀ ਹੈ ਕਿ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੀਟਿਵ ਹੋਵੇ। ਜਿਸ ਕਰਕੇ ਵਿਧਾਨ-ਸਭਾ ਪਹੁੰਚਣ ਵਾਲੀਆਂ ਸਾਰੀਆਂ ਰਾਜਨੀਤਿਕ ਹਸਤੀਆਂ ਨੇ ਕੋਰੋਨਾ ਟੈਸਟ ਕਰਵਾਏ। ਜਿੰਨਾ ਵਿੱਚੋ ਇਹ ਰਾਜਨੀਤਿਕ ਹਸਤੀਆਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ
ਅਜੈਬ ਸਿੰਘ ਭੱਟੀ, ਡਿਪਟੀ ਸਪੀਕਰ,ਪੰਜਾਬ ਵਿਧਾਨ ਸਭਾ
ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ
ਸੁੰਦਰ ਸ਼ਾਮ ਅਰੋੜਾ, ਕੈਬਨਿਟ ਮੰਤਰੀ
ਗੁਰਪ੍ਰੀਤ ਕਾਂਗੜ, ਕੈਬਨਿਟ ਮੰਤਰੀ
ਮਨਪ੍ਰੀਤ ਏਆਲੀ, ਵਿਧਾਇਕ
ਹਰਦਿਆਲ ਕੰਬੋਜ, ਵਿਧਾਇਕ
ਹਰਿੰਦਰ ਪਾਲ ਚੰਦੂਮਾਜ਼ਰਾ, ਵਿਧਾਇਕ
ਨਾਜ਼ਰ ਸਿੰਘ ਮਾਨਸ਼ਾਹੀਆ, ਵਿਧਾਇਕ
ਰੋਜੀ ਬਰਗੰਡੀ, ਵਿਧਾਇਕ
ਪ੍ਰਗਟ ਸਿੰਘ, ਵਿਧਾਇਕ
ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ
ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ
ਕੁਲਵੰਤ ਸਿੰਘ ਪੰਡੋਰੀ, ਵਿਧਾਇਕ
ਇਸਦੇ ਨਾਲ ਹੀ ਕੁਝ ਰਾਜਨੀਤਿਕ ਹਸਤੀਆਂ ਦੇ ਟੈਸਟ ਨੈਗੀਟਿਵ ਸਨ ਜਿੰਨਾ ਵਿੱਚ ਕੁਲਤਾਰ ਸਿੰਘ ਸੰਧਵਾਂ,ਸਿਮਰਜੀਤ ਸਿੰਘ ਬੈਂਸ,ਸੁਖਪਾਲ ਸਿੰਘ ਖਹਿਰਾ,ਸ਼ਰਨਜੀਤ ਸਿੰਘ ਢਿੱਲੋਂ ਅਤੇ ਬਿਕਰਮ ਸਿੰਘ ਮਜੀਠੀਆ।
ਇਸ ਤੋਂ ਇਲਾਵਾ ਬਹੁਤ ਸਾਰੇ ਵਿਧਾਇਕ ਰਿਕਵਰ ਵੀ ਹੋ ਗਏ ਹਨ।
ਇਹ ਉਹਨਾਂ ਵਿਧਾਇਕਾਂ ਦੀ ਸੂਚੀ ਹੈ ਜੋ ਰਿਕਵਰ ਕਰ ਗਏ ਅਤੇ ਜਿਹੜੇ ਕੋਰੋਨਾ ਪਾਜ਼ੀਟਿਵ ਹਨ।
Continue Reading