Connect with us

Jalandhar

ਪੰਜਾਬ ‘ਚ ਘਰ ‘ਚ ਇਕਾਂਤਵਾਸ ਦੇ ਨਿਯਮ ਦਾ ਉਲੰਘਣ ਕਰਨ ‘ਤੇ ਹੋਵੇਗੀ ਜੇਲ

Published

on

ਜਲੰਧਰ, 27 ਜੂਨ (ਪਰਮਜੀਤ ਰੰਗਪੁਰੀ): ਪੰਜਾਬ ਸਰਕਾਰ ਵੱਲੋਂ ਕੋਰੋਨਾ ਨਾਲ ਪੀੜਤ ਲੋਕਾਂ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਜਿੱਥੇ ਇੱਕ ਪਾਸੇ ਕਰੋਨਾ ਨਾਲ ਪੀੜਤ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਪਰ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਲੋਕ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲੀਅਤ ਦਾ ਸਹੀ ਢੰਗ ਨਾਲ ਫਾਇਦਾ ਨਾ ਉਠਾਉਂਦੇ ਹੋਏ ਆਪਣੇ ਘਰਾਂ ਤੋਂ ਬਾਹਰ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਜਿਸ ਕਰਕੇ ਹੋਰਾਂ ਲੋਕਾਂ ਨੂੰ ਵੀ ਇਸ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।

ਹੁਣ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਪ੍ਰਤੀ ਸਖ਼ਤੀ ਵਰਤਣ ਜਾ ਰਹੀ ਹੈ । ਜਿਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤਾ ਗਿਆ ਹੈ ਲੇਕਿਨ ਇਹ ਲੋਕ ਸ਼ਰੇਆਮ ਬਾਹਰ ਘੁੰਮਦੇ ਹੋਏ ਨਜ਼ਰ ਆਉਂਦੇ ਹਨ। ਪੰਜਾਬ ਸਰਕਾਰ ਨੇ ਸਖ਼ਤੀ ਦਿਖਾਉਂਦੇ ਹੋਏ ਹੁਣ ਇਨ੍ਹਾਂ ਲੋਕਾਂ ਉੱਪਰ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇ ਹੁਣ ਕੋਈ ਵੀ ਇਕਾਂਤਵਾਸ ਦੇ ਨਿਯਮ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ 6 ਮਹੀਨੇ ਦੀ ਕੈਦ ਯਾ ਇੱਕ ਹਜਾਰ ਰੁਪਏ ਜੁਰਮਾਨਾ ਹੋ ਸਕਦਾ ਹੈ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਮਸ਼ਹੂਰ ਵਕੀਲ ਅਨੂਪ ਗੌਤਮ ਨੇ ਕਿਹਾ ਕਿ ਘਰ ਚ ਕੀਤੇ ਗਏ ਇਕਾਂਤਵਾਸ ਦਾ ਨਿਯਮ ਲੋਕਾਂ ਦੀ ਸਹੂਲੀਅਤ ਵਾਸਤੇ ਅਤੇ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਵਾਸਤੇ ਬਣਾਇਆ ਗਿਆ ਹੈ। ਲੇਕਿਨ ਹੁਣ ਜਿਸ ਹਿਸਾਬ ਨਾਲ ਲੋਕੀਂ ਇਹ ਨਿਯਮ ਤੋੜ ਰਹੇ ਹਨ ਉਸ ਹਿਸਾਬ ਨਾਲ ਸਰਕਾਰ ਵੱਲੋਂ ਇਸ ਦੀ ਉਲੰਘਣਾ ਕਰਨ ਵਾਲੇ ਨੂੰ 6 ਮਹੀਨੇ ਦੀ ਕੈਦ ਯਾ ਇੱਕ ਹਜਾਰ ਰੁਪਏ ਜੁਰਮਾਨਾ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ ਅਤੇ ਇਸ ਤੋਂ ਬਚਣ ਦਾ ਸਿਰਫ਼ ਇਹੀ ਇੱਕ ਤਰੀਕਾ ਹੈ। ਉਨ੍ਹਾਂ ਅਨੁਸਾਰ ਇਕਾਂਤਵਾਸ ਦੇ ਨਿਯਮ ਨੂੰ ਤੋੜਨ ਵਾਲੇ ਵਿਅਕਤੀ ਤੇ ਐੱਫ ਆਈ ਆਰ ਹੁੰਦੀ ਹੈ ਤਾਂ ਉਸ ਨੂੰ ਕੋਰਟ ਵਿੱਚ ਜਾਣਾ ਪਵੇਗਾ ਅਤੇ ਜੱਜ ਉਸ ਨੂੰ ਸਜ਼ਾ ਵੀ ਸੁਣਾ ਸਕਦਾ ਹੈ।