Uncategorized
ਕਿਉਂ ਨਹੀਂ ਰੁੱਕ ਰਹੇ ਟਰੈਕਟਰ ਸਟੰਟ, ਟਰੈਕਟਰ ਦੌੜਾਂ ‘ਚ ਵਾਪਰਿਆ ਹਾਦਸਾ
PHAGWARA : ਵੱਡੀ ਖਬਰ ਪੰਜਾਬ ਦੇ ਜਿਲਾ ਕਪੂਰਥਲਾ ਦੇ ਫਗਵਾੜਾ ਹਲਕੇ ਤੋਂ ਹੈ ਜਿਥੇ ਕਿ ਫਗਵਾੜਾ ਦੇ ਪਿੰਡ ਡੁਮੇਲੀ ਚ ਟਰੈਕਟਰ ਦੀਆਂ ਹੋ ਰਹੀਆਂ ਦੌੜਾਂ ਦੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਟਰੈਕਟਰ ਚਾਲਕ ਸਮੇਤ ਕਈ ਨੌਜਵਾਨ ਜਖਮੀ ਹੋ ਗਏ ਜਿਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ |
ਮਿਲੀ ਜਾਣਕਾਰੀ ਦੇ ਅਨੁਸਾਰ ਫਗਵਾੜਾ ਦੇ ਪਿੰਡ ਡੁਮੇਲੀ ਦੇ ਵਿੱਚ ਟਰੈਕਟਰ ਦੀਆਂ ਦੌੜਾਂ ਕਰਵਾਇਆ ਜਾ ਰਹੀਆਂ ਸਨ ਜੋ ਦੋੜਾਂ ਗੈਰ ਕਾਨੂੰਨੀ ਕਰਵਾਈਆਂ ਜਾ ਰਹੀਆਂ ਸੀ | ਜਿਸ ਦੌਰਾਨ ਰੇਸ ਦੇ ਵਿੱਚ ਇੱਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਇੱਕ ਪਾਸੇ ਖੜੇ ਨੌਜਵਾਨਾਂ ਦੇ ਉੱਪਰ ਚੜ ਗਿਆ, ਜਿਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ|
ਘਟਨਾ ਵਿੱਚ ਜ਼ਖ਼ਮੀ ਹੋਏ ਰਤਨ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਸਾਈਡ ’ਤੇ ਖੜ੍ਹੇ ਹੋ ਕੇ ਟਰੈਕਟਰ ਦੀ ਦੌੜ ਦੇਖ ਰਹੇ ਸੀ ਅਤੇ ਟਰੈਕਟਰਾਂ ਦੀ ਦੌੜ ਵਿੱਚ ਦੋ ਟਰੈਕਟਰ ਦੌੜ ਲਗਾ ਰਹੇ ਸਨ। ਇਸ ਦੌਰਾਨ ਇਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਸਾਡੇ ਵਿਚ ਆ ਕੇ ਵੱਜਿਆ। ਉਸ ਦੇ ਸਾਥੀ ਅਮਿਤ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ
ਪੁਲਿਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ..
ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ | ਅਧਿਕਾਰੀ ਨੇ ਦੱਸਿਆ ਇਹ ਟਰੈਕਟਰ ਦੀਆਂ ਦੌੜਾਂ ਗੈਰ-ਕਾਨੂੰਨੀ ਕਰਵਾਈਆਂ ਜਾ ਰਹੀਆਂ ਸੀ |
ਪੁਲਿਸ ਨੇ ਮੌਕੇ ‘ਤੇ 3 ਟਰੈਕਟਰ ਨੂੰ ਕਾਬੂ ਕੀਤੇ ਅਤੇ ਨਾਲ 4 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ | ਇਸ ਮਾਮਲੇ ‘ਤੇ FIR ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਇਹ ਟਰੈਕਟਰ ਦੀਆਂ ਦੌੜਾਂ ਗੈਰ-ਕਾਨੂੰਨੀ ਕਰਵਾਈਆਂ ਗਈਆਂ ਨਾ ਹੀ ਇਸ ਬਾਰੇ ਕਿਸੇ ਨੂੰ ਜਾਣਕਾਰੀ ਦਿੱਤੀ ਗਈ | ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਟਰੈਕਟਰ ਅਤੇ ਬਲਦਾ ਦੀਆਂ ਦੋੜਾ ਨਹੀਂ ਕਰਾਉਣੀਆਂ ਚਾਹੀਦੀਆਂ ਕਿਉਕਿ ਇਹ ਕਾਫੀ ਖਤਰਨਾਕ ਹੁੰਦੀਆਂ ਹਨ | ਕਿਸੇ ਤਰ੍ਹਾਂ ਦਾ ਪ੍ਰੋਗਰਾਮ ਜਿਵੇ ਮੇਲਾ, ਝੂਲੇ ਲੱਗਣਾ ਜਾਂ ਖਤਰਨਾਕ ਖੇਡਾਂ ਕਰਾਉਣ ਤੋਂ ਪਹਿਲਾ ਸਰਕਾਰ ਦੀ ਮਨਜ਼ੂਰੀ ਲਵੋ |