Politics
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਉਂ ਲਿਖੀ ਚਿੱਠੀ ?
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਆਰਡੀਨੈਂਸ ਬਾਰੇ ਲਿਖਿਆ ਪੱਤਰ

15 ਸਤੰਬਰ : ਖੇਤੀ ਆਰਡੀਨੈਂਸ ਖਿਲਾਫ ਇਸ ਸਮੇਂ ਪੂਰੇ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਰੋਸ-ਪ੍ਰਦਰਸ਼ਨ ਕਰ ਰਹੀਆਂ ਹਨ,ਕਿਸਾਨ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਡੱਟੇ ਹੋਏ ਹਨ,ਅੱਜ ਪੂਰੇ ਸੂਬੇ ਭਰ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਪੰਜਾਬ ਸਰਕਾਰ ਅਤੇ ਵਿਰੋਧੀ ਧਿਰ ਵੀ ਕੇਂਦਰ ਦੇ ਇਸ ਫ਼ੈਸਲੇ ਤੇ ਆਪਣੇ ਬਿਆਨ ਦੇ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੁਝ ਸਮਾਂ ਪਹਿਲਾਂ ਯਾਨੀ 15 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪੱਤਰ ਲਿਖਿਆ ਸੀ,ਜਿਸ ਤੇ ਹੁਣ ਕੈਪਟਨ ਸਾਹਿਬ ਨੇ ਦੁਬਾਰਾ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਸ ਪੱਤਰ ਤੇ ਗੌਰ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਸੀ ਕਿ ਇਹ ਜਿੰਨੇ ਖੇਤੀ ਆਰਡੀਨੈਂਸ ਹਨ,ਉਹਨਾਂ ਤੇ ਮੁੜ ਵਿਚਾਰ ਕੀਤਾ ਜਾਵੇ,ਕਿਉਂਕਿ ਇਹ ਆਰਡੀਨੈਂਸ ਕਿਸਾਨਾਂ ਨੂੰ ਖ਼ਤਮ ਕਰ ਦਰਣਗੇ,ਕਿਸਾਨ ਜੋ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਲਈ ਇਹ ਵੱਡਾ ਖਤਰਾ ਹੈ। ਐੱਮ ਐੱਸ ਪੀ ਬਹੁਤ ਜਰੂਰੀ ਹੈ ਯਾਨੀ ਘੱਟੋ-ਘੱਟ ਮੁੱਲ ਨਿਰੰਤਰ ਰਹਿਣ।
ਕੈਪਟਨ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ,ਕਿਉਂਕਿ ਆਰਡੀਨੈਂਸ ਨਾਲ ਕਿਸਾਨਾਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਵੇਗਾ। 28 ਅਗਸਤ 2020 ਨੂੰ ਪੰਜਾਬ ਵਿੱਚ ਹੋਏ ਵਿਧਾਨ ਸਭਾ ਸੈਸ਼ਨ ‘ਚ ਵੀ ਖੇਤੀ ਆਰਡੀਨੈਂਸ ਨੂੰ ਵਾਪਿਸ ਲੈਣ ਦਾ ਮਤਾ ਰੱਖਿਆ ਗਿਆ,ਅੱਗੇ ਉਹਨਾਂ ਨੇ ਲਿਖਿਆ ਕਿ ਮੈਂ ਇਹ ਪੱਤਰ ਪੂਰੇ ਪੰਜਾਬ ਦੇ ਲੋਕਾਂ ਦੇ ਵਿਵਹਾਰ ਅਤੇ ਖ਼ਾਸ -ਕਰਕੇ ਕਿਸਾਨਾਂ ਦੇ ਵਿਵਹਾਰ ਤੇ ਲਿਖ ਰਿਹਾ ਜੋ ਵੱਡੀ ਕੀਮਤ ਚੁੱਕਾ ਕੇ ਦੇਸ਼ ਦਾ ਢਿੱਡ ਭਰਦੇ ਨੇ,ਤੁਹਾਡੀ ਲੀਡਰਸ਼ਿੱਪ ਸਾਡੇ ਇਸ ਮੁੱਦੇ ਤੇ ਗੌਰ ਕਰੇਗੀ ਅਤੇ ਖੇਤੀ ਆਰਡੀਨੈਂਸ ਤੇ ਮੁੜ ਵਿਚਾਰ ਕਰੇਗੀ। ਤੁਸੀਂ ਕਿਸਾਨਾਂ ਦੇ ਹਿੱਤ ਨੂੰ ਦੇਖਦੇ ਹੋਏ,ਕਿਸਾਨਾਂ ਨੂੰ ਨਿਰਾਸ਼ ਨਹੀਂ ਕਰੋਂਗੇ। ਉਮੀਦ ਹੈ ਇਸਨੂੰ ਕਾਨੂੰਨ ਬਣਾਉਣ ਦਾ ਪ੍ਰੋਸੈੱਸ ਨਹੀਂ ਹੋਵੇਗਾ।
ਕੈਪਟਨ ਦੁਆਰਾ ਲਿਖਿਆ ਗਿਆ ਪੱਤਰ ।
Continue Reading