Punjab
SGPC ਟਾਸਕ ਫੋਰਸ ਨੇ ਸਿੱਖ ਜੱਥੇਬੰਦੀਆਂ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ?
ਅੰਮ੍ਰਤਿਸਰ ‘ਚ SGPC ਖਿਲਾਫ਼ ਰੋਸ ਪ੍ਰਦਰਸ਼ਨ

ਅੰਮ੍ਰਤਿਸਰ ‘ਚ SGPC ਖਿਲਾਫ਼ ਰੋਸ ਪ੍ਰਦਰਸ਼ਨ
ਮੰਜੀ ਹਾਲ ‘ਚ ਰੁੱਕ ਕੀਤਾ ਵਾਹਿਗੁਰੂ-ਵਾਹਿਗੁਰੂ ਦਾ ਜਾਪ
ਪਾਵਨ ਸਰੂਪ ਮਾਮਲੇ ‘ਚ ਇਕੱਠੇ ਹੋਏ ਸਿੱਖ
ਅੰਮ੍ਰਿਤਸਰ,14 ਸਤੰਬਰ:(ਗੁਰਪ੍ਰੀਤ ਰਾਜਪੂਤ),ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਤੇ ਬੇਅਦਬੀ ਮਾਮਲੇ ਦੀ ਗੱਲ ਅਜੇ ਤੱਕ ਇੱਕ ਪਾਸੇ ਨਹੀਂ ਲੱਗੀ ਹੈ,ਇਸ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਆਪਣੇ ਬਿਆਨ ਦਿੰਦੇ ਰਹਿੰਦੇ ਹਨ। ਪਰ ਸਿੱਖ ਜੱਥੇਬੰਦੀਆਂ ਵਿੱਚ ਪਾਵਨ ਸਰੂਪ ਮਾਮਲੇ ਨੂੰ ਲੈ ਕੇ ਰੋਸ ਹੈ ਕਿ SGPC ਕੋਈ ਸਖ਼ਤ ਕਦਮ ਨਹੀਂ ਉਠਾ ਰਹੀ,ਜਿਸ ਕਰਕੇ ਸਿੱਖ ਜੱਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਸਗਪਕ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ,ਇਹ ਜੱਥੇਬੰਦੀਆਂ ਸ਼੍ਰੀ ਦਰਬਾਰ ਸਾਹਿਬ ਮੰਜੀ ਹਾਲ ਲਈ ਰਵਾਨਾ ਹੋਈਆਂ,ਪਰ ਉਹਨਾਂ ਨੂੰ SGPC ਦੀ ਟਾਸ੍ਕ ਫੋਰਸ ਨੇ ਰੋਕ ਲਿਆ,ਇਸ ਮੌਕੇ ਤੇ ਸਿੱਖ ਜੱਥੇਬੰਦੀਆਂ ਨੇ ਮੰਜੀ ਹਾਲ ਦੀਵਾਨ ਦੇ ਬਾਹਰ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਦਿਨ ਪਹਿਲਾ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਪਾਵਨ ਸਰੂਪ ਨਾ ਤਾਂ ਚੋਰੀ ਹੋਏ ਹਨ ਤੇ ਨਾ ਹੀ ਉਹਨਾਂ ਦੀ ਬੇਅਦਬੀ ਹੋਈ ਹੈ।
Continue Reading