India
ਪਤੀ ਦੇ ਨਾਜਾਇਜ਼ ਸਬੰਧ ਹੋਣ ਕਾਰਨ ਪਤਨੀ ਨੇ ਕੀਤੀ ਖੁਦਕੁਸ਼ੀ

ਨਾਭਾ, 26 ਮਈ : ਦੇਸ਼ ਅੰਦਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ।ਜਿਹੜੇ ਪਤੀ-ਪਤਨੀ ਵੱਲੋਂ ਵਿਆਹ ਦੇ ਸਮੇਂ ਸੱਤ ਫੇਰੇ ਲੈ ਕੇ ਉਮਰ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਉਹ ਹੁਣ ਉਹ ਕਸਮਾਂ ਫਿੱਕੀਆਂ ਪੈਂਦੀਆਂ ਵਿਖਾਈ ਦੇ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਨਾਭਾ ਦੀ ਨਵੀਂ ਬਸਤੀ ਵਿਖੇ ਜਿੱਥੇ ਕਿਰਤੀ ਨਾਮ ਦੀ 24 ਸਾਲਾ ਔਰਤ ਵੱਲੋਂ ਛੱਤ ਦੇ ਬਾਲੇ ਨਾਲ ਚੁੰਨੀ ਬੰਨ੍ਹ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਹੈ। ਪੁਲਸ ਵੱਲੋਂ ਮੁੱਢਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਕਿਰਤੀ ਦੇ ਪਤੀ ਦੀਪਕ ਦੇ ਨਾਜਾਇਜ਼ ਸਬੰਧ ਹੋਣ ਦੇ ਚੱਲਦੇ ਕਿਰਤੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਅਸੀਂ ਕਿਰਤੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।