Connect with us

Uncategorized

ਮੁੰਬਈ ‘ਚ ਲਾਕਡਾਊਨ ਖੁੱਲ੍ਹਣ ਨਾਲ ਵਰਕਆਊਟ ਕਰਨ ਪਹੁੰਚੇ ਕੁਝ ਫਿਲਮੀ ਸਿਤਾਰੇ

Published

on

bollywood actors

ਮਹਾਰਾਸ਼ਟਰ ’ਚ ਅੱਜ ਤੋਂ ਤਾਲਾਬੰਦੀ ਖੁੱਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੇ ’ਚ ਬਾਜ਼ਾਰਾਂ ਦੇ ਨਾਲ-ਨਾਲ ਜਿਮ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਬਾਲੀਵੁੱਡ ਦੇ ਸਿਤਾਰਿਆਂ ਲਈ ਇਹ ਖੁਸ਼ੀ ਦੀ ਗੱਲ ਹੈ। ਲੰਮੇ ਸਮੇਂ ਬਾਅਦ ਇਕ ਵਾਰ ਮੁੜ ਬਾਲੀਵੁੱਡ ਸਿਤਾਰੇ ਜਿਮ ਜਾਂਦੇ ਨਜ਼ਰ ਆਏ। ਸਾਰਾ ਅਲੀ ਖ਼ਾਨ, ਪੂਜਾ ਹੇਗੜੇ ਤੇ ਇਮਰਾਨ ਹਾਸ਼ਮੀ ਵਰਗੇ ਸਿਤਾਰਿਆਂ ਨੂੰ ਆਪਣੇ ਜਿਮ ਦੇ ਬਾਹਰ ਦੇਖਿਆ ਗਿਆ। ਜਿੱਥੇ ਸਾਰਾ ਅਲੀ ਖ਼ਾਨ ਜਿਮ ’ਚ ਜਾ ਰਹੀ ਸੀ, ਉਥੇ ਇਮਰਾਨ ਵਰਕਆਊਟ ਤੋਂ ਬਾਅਦ ਵਾਪਸ ਆ ਰਹੇ ਸਨ। ਇਮਰਾਨ ਹਾਸ਼ਮੀ ਨੂੰ ਬਲੈਕ ਸ਼ਾਟਸ ਤੇ ਟੀ-ਸ਼ਰਟ ’ਚ ਦੇਖਿਆ ਗਿਆ। ਉਨ੍ਹਾਂ ਨੇ ਇਕ ਵੱਡਾ ਡਫਲ ਬੈਗ ਫੜਿਆ ਹੋਇਆ ਸੀ। ਸਿਰ ’ਤੇ ਲਾਲ ਰੰਗ ਦਾ ਰੁਮਾਲ ਬੰਨ੍ਹ ਕੇ ਇਮਰਾਨ ਹਾਸ਼ਮੀ ਨੂੰ ਵਰਕਆਊਟ ਤੋਂ ਬਾਅਦ ਉਨ੍ਹਾਂ ਦੀ ਗੱਡੀ ’ਚ ਬੈਠਦੇ ਦੇਖਿਆ ਗਿਆ। ਮਹਾਰਾਸ਼ਟਰ ’ਚ ਅੱਜ ਤੋਂ ਤਾਲਾਬੰਦੀ ਖੁੱਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੇ ’ਚ ਬਾਜ਼ਾਰਾਂ ਦੇ ਨਾਲ-ਨਾਲ ਜਿਮ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਬਾਲੀਵੁੱਡ ਦੇ ਸਿਤਾਰਿਆਂ ਲਈ ਇਹ ਖੁਸ਼ੀ ਦੀ ਗੱਲ ਹੈ। ਲੰਮੇ ਸਮੇਂ ਬਾਅਦ ਇਕ ਵਾਰ ਮੁੜ ਬਾਲੀਵੁੱਡ ਸਿਤਾਰੇ ਜਿਮ ਜਾਂਦੇ ਨਜ਼ਰ ਆਏ। ਸਾਰਾ ਅਲੀ ਖ਼ਾਨ, ਪੂਜਾ ਹੇਗੜੇ ਤੇ ਇਮਰਾਨ ਹਾਸ਼ਮੀ ਵਰਗੇ ਸਿਤਾਰਿਆਂ ਨੂੰ ਆਪਣੇ ਜਿਮ ਦੇ ਬਾਹਰ ਦੇਖਿਆ ਗਿਆ।

ਜਿਥੇ ਸਾਰਾ ਅਲੀ ਖ਼ਾਨ ਜਿਮ ’ਚ ਜਾ ਰਹੀ ਸੀ, ਉਥੇ ਇਮਰਾਨ ਵਰਕਆਊਟ ਤੋਂ ਬਾਅਦ ਵਾਪਸ ਆ ਰਹੇ ਸਨ। ਇਮਰਾਨ ਹਾਸ਼ਮੀ ਨੂੰ ਬਲੈਕ ਸ਼ਾਟਸ ਤੇ ਟੀ-ਸ਼ਰਟ ’ਚ ਦੇਖਿਆ ਗਿਆ। ਉਨ੍ਹਾਂ ਨੇ ਇਕ ਵੱਡਾ ਡਫਲ ਬੈਗ ਫੜਿਆ ਹੋਇਆ ਸੀ। ਸਿਰ ’ਤੇ ਲਾਲ ਰੰਗ ਦਾ ਰੁਮਾਲ ਬੰਨ੍ਹ ਕੇ ਇਮਰਾਨ ਹਾਸ਼ਮੀ ਨੂੰ ਵਰਕਆਊਟ ਤੋਂ ਬਾਅਦ ਉਨ੍ਹਾਂ ਦੀ ਗੱਡੀ ’ਚ ਬੈਠਦੇ ਦੇਖਿਆ ਗਿਆ। ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਵੀ ਆਪਣੀ ਪਿਲਾਟੇ ਕਲਾਸ ਤੋਂ ਆਉਂਦੀ ਦੇਖੀ ਗਈ। ਸੋਨਾਕਸ਼ੀ ਆਪਣੀ ਫਿਟਨੈੱਸ ਦਾ ਖਾਸ ਧਿਆਨ ਰੱਖਦੀ ਹੈ। ਅਜਿਹੇ ’ਚ ਉਹ ਤਾਲਾਬੰਦੀ ਤੋਂ ਪਹਿਲਾਂ ਲਗਾਤਾਰ ਕਸਰਤ ਲਈ ਜਿਮ ਜਾਂਦੀ ਸੀ। ਹੁਣ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਉਹ ਮੁੜ ਜਿਮ ਦੇ ਬਾਹਰ ਦੇਖੀ ਗਈ ਹੈ। ਸਾਊਥ ਤੇ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਪੂਜਾ ਹੇਗੜੇ ਕਿਊਟ ਅੰਦਾਜ਼ ’ਚ ਆਪਣੇ ਜਿਮ ਦੇ ਬਾਹਰ ਨਜ਼ਰ ਆਈ। ਆਪਣੇ ਰੈੱਡ ਐਂਡ ਬਲੈਕ ਵਰਕਆਊਟ ਆਊਟਫਿਟ ਨਾਲ ਪੂਜਾ ਹੇਗੜੇ ਨੇ ਦੋ ਪੋਨੀਟੇਲ ਬਣਾਈਆਂ ਸਨ। ਉਸ ਦਾ ਇਹ ਲੁੱਕ ਕਾਫੀ ਪਿਆਰਾ ਸੀ।