Technology
ਭਾਰਤ ‘ਚ ਸ਼ਾਓਮੀ ਦਾ Mi 11 lite ਸਮਾਟਫੋਨ ਹੋਇਆ ਲਾਂਚ, ਜਾਣੋ ਕੀਮਤ
ਸ਼ਾਓਮੀ ਇੰਡੀਆ ਨੇ ਆਪਣੇ ਨਵੇਂ ਸਮਾਰਟਫੋਨ Mi 11 Lite ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਨਵੀਂ ਸਮਾਰਟਵਾਚ Mi Watch Revolve Active ਨੂੰ ਵੀ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। Mi 11 Lite 6.8 mm ਪਤਲਾ ਅਤੇ ਇਸ ਦਾ ਭਾਰ 157 ਗ੍ਰਾਮ ਹੈ। Mi 11 Lite ਨੂੰ ਇਸ ਤੋਂ ਪਹਿਲਾਂ ਗਲੋਬਲੀ ਲਾਂਚ ਕੀਤਾ ਗਿਆ ਸੀ। ਇਹ ਫੋਨ ਇਸੇ ਸਾਲ ਲਾਂਚ ਹੋਏ Mi 11 ਦਾ ਲਾਈਟ ਵਰਜ਼ਨ ਹੈ। ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੈ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ ਹੈ। ਫੋਨ ਦੀ ਪ੍ਰੀ-ਬੁਕਿੰਗ 25 ਜੂਨ ਨੂੰ ਦੁਪਹਿਰ 12 ਵਜੇ ਹੋਵੇਗੀ। ਉਥੇ ਹੀ ਪਹਿਲੀ ਸੇਲ 28 ਜੂਨ ਨੂੰ ਫਲਿਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਹੋਵੇਗੀ। ਫੋਨ ’ਚ 6.55 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080×2400 ਪਿਕਸਲ ਹੈ। ਡਿਸਪਲੇਅ ਦੇ ਨਾਲ ਐੱਚ.ਡੀ.ਆਰ.10 ਦੀ ਸੁਪੋਰਟ ਹੈ ਤੇ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ 5 ਹੈ। ਫੋਨ ’ਚ ਸਨੈਪਡ੍ਰੈਗਨ 732ਜੀ ਪ੍ਰਸੈਸਰ ਦਿੱਤਾ ਗਿਆ ਹੈ। ਫੋਨ ’ਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ।