Connect with us

HIMACHAL PRADESH

ਹਿਮਾਚਲ ‘ਚ ਤੂਫਾਨ ਤੇ ਗੜੇਮਾਰੀ ਦਾ ਯੈਲੋ ਅਲਰਟ ਹੋਇਆ ਜਾਰੀ

Published

on

HIMACHAL WEATHER: ਹਿਮਾਚਲ ‘ਚ ਪੱਛਮੀ ਗੜਬੜੀ ਫਿਰ ਸਰਗਰਮ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ ਚਾਰ ਦਿਨਾਂ ਤੱਕ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਭਲਕੇ ਲਈ ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਅਗਲੇ ਚਾਰ ਦਿਨ ਮੀਂਹ ਤੇ ਬਰਫਬਾਰੀ ਪੈਣ ਦੀ ਸੰਭਾਵਨਾ ਹੈ|

ਹਿਮਾਚਲ ਪ੍ਰਦੇਸ਼ ਵਿੱਚ ਅੱਜ ਤੋਂ ਅਗਲੇ ਚਾਰ ਦਿਨਾਂ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, ਪੱਛਮੀ ਗੜਬੜੀ ਅਗਲੇ 96 ਘੰਟਿਆਂ ਤੱਕ ਸਰਗਰਮ ਰਹੇਗੀ। ਪਹਾੜਾਂ ਵਿੱਚ, ਇਹ ਗਰਜ ਅਤੇ ਗੜੇਮਾਰੀ ਦੇ ਨਾਲ ਮੀਂਹ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਮੌਸਮ ‘ਚ ਫਿਰ ਬਦਲਾਅ ਦੇਖਣ ਨੂੰ ਮਿਲੇਗਾ