India
ਛੋਟੀ ਉਮਰ ਦੇ ਬੱਚੇ ਦੇਸ਼ ਤੇ ਸਮਾਜ ਦਾ ਸਰਮਾਇਆ, ਉਹਨਾਂ ਦਾ ਚੌਤਰਫ਼ ਵਿਕਾਸ ਸਰਕਾਰ ਦੀ ਜ਼ਿਮੇਂਵਾਰੀ- ਸਮਾਜਿਕ ਸੁਰੱਖਿਆ ਮੰਤਰੀ
ਚੰਡੀਗੜ, 23 ਜੂਨ : ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ 6 ਸਾਲ ਦੇ ਬੱਚਿਆ ਦੀ ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਇੱਕ ਨਿੱਗਰ ਅਤੇ ਪ੍ਰਭਾਵੀ ਨੀਤੀ ਤਿਆਰ ਕਰਨ ਲਈ ਸਬ ਕਮੇਟੀ ਬਨਾਉਣ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨਿਰਦੇਸ਼ ਦਿੱਤੇ ਹਨ।
ਅੱਜ ਸਥਾਨਿਕ ਪੰਜਾਬ ਭਵਨ ਵਿਖੇ ਸਟੇਟ ਅਰਲੀ ਚਾਇਲਡਹੁੱਡ ਕੇਅਰ ਐਂਡ ਐਜ਼ੂਕੇਸ਼ਨ ਕੌਂਸਿਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਚੌਧਰੀ ਨੇ ਇਸ ਨੀਤੀ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਪ੍ਰਸਤਾਵ ਅਤੇ ਸੁਝਾਅ ਪ੍ਰਾਪਤ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਵਿਭਾਗ ਨੂੰ ਆਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਚੌਤਰਫਾ ਵਿਕਾਸ ਦਾ ਮਾਮਲਾ ਦੇਸ਼ ਅਤੇ ਸਮਾਜ ਲਈ ਬਹੁਤ ਮਹੱਤਵਪੁਰਨ ਹੈ। ਇਸ ਲਈ ਈ.ਸੀ.ਸੀ.ਈ. (ਅਰਲੀ ਚਾਇਲਡਹੁੱਡ ਕੇਅਰ ਐਂਡ ਐਜ਼ੂਕੇਸ਼ਨ) ਨੀਤੀ ਨੂੰ ਅਸਰਦਾਰ ਬਨਾਉਣਾ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਜ਼ਰੂਰੀ ਹੈ।
ਬੱਚਿਆਂ ਨੂੰ ਦੇਸ਼ ਅਤੇ ਸਮਾਜ ਦਾ ਵਡਮੁੱਲ ਸਰਮਇਆ ਦੱਸਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਈ.ਸੀ.ਸੀ.ਈ. ਵਿੱਚ ਸਿਹਤ, ਪੋਸ਼ਣ, ਖੇਡ ਅਤੇ ਬੱਚਿਆਂ ਦੀ ਸ਼ੁਰੂਆਤੀ ਸਿਖਲਾਈ ਦੇ ਹੋਰ ਅਟੁੱਟ ਤੱਤ ਅਤੇ ਯੋਗ ਵਾਤਾਵਰਣ ਆਉਂਦਾ ਹੈ। ਇਹ ਉਮਰ ਭਰ ਦੇ ਵਿਕਾਸ ਅਤੇ ਸਿੱਖਣ ਲਈ ਇੱਕ ਲਾਜ਼ਮੀ ਬੁਨਿਆਦ ਹੈ ਅਤੇ ਇਹ ਬਚਪਨ ਦੇ ਸ਼ੁਰੂਆਤੀ ਵਿਕਾਸ ‘ਤੇ ਸਥਾਈ ਪ੍ਰਭਾਵ ਪਾਉਂਦਾ ਹੈ। ਉਹਨਾਂ ਕਿਹਾ ਕਿ ਬੱਚਿਆਂ ‘ਤੇ ਧਿਆਨ ਦੇਣਾ ਅਤੇ ਉਹਨਾਂ ‘ਤੇ ਨਿਵੇਸ਼ ਕਰਨਾ ਬਹੁਤ ਲਾਜਮੀ ਹੈ ਕਿਉਂਕਿ ਇਸ ਨਾਲ ਲੰਬੇ ਸਮੇਂ ਦੇ ਸਮਾਜਿਕ ਅਤੇ ਆਰਥਿਕ ਲਾਭ ਹੁੰਦੇ ਹਨ।
ਉਸਨੇ ਕਿਹਾ ਕਿ ਈ.ਸੀ.ਸੀ.ਈ. ਨੀਤੀ ਹੇਠ ਜਨਮ ਤੋਂ ਲੈ ਕੇ ਛੇ ਸਾਲ ਦੀ ਉਮਰ ਤੱਕ ਸਾਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਨੀਤੀ ਦੇ ਅਨੁਸਾਰ ਹਰ ਬੱਚੇ ਦੀ ਦੇਖਭਾਲ ਅਤੇ ਮੁਢਲੀ ਸਿਖਲਾਈ ‘ਤੇ ਕੇਂਦ੍ਰਤ ਕਰਦਿਆਂ ਬੱਚੇ ਦੇ ਬਚਾਅ, ਵਿਕਾਸ ਅਤੇ ਵਿਕਾਸ ਲਈ ਸਹੀ ਨੀਂਹ ਪੱਕਾ ਕਰਨ ਲਈ ਇਕ ਵਿਆਪਕ ਪਹੁੰਚ ਅਪਨਾਉਣਾ ਹੈ। ਇਹ ਬੱਚੇ ਦੀ ਸਿਹਤ, ਪੌਸ਼ਟਿਕ ਖੁਰਾਕ, ਮਨੋ-ਸਮਾਜਕ ਅਤੇ ਭਾਵਨਾਤਮਕ ਜ਼ਰੂਰਤਾਂ ਅਤੇ ਅੰਤਰ-ਨਿਰਭਰ ਸਬੰਧਾਂ ਨੂੰ ਮਾਨਤਾ ਦਿੰਦੀ ਹੈ।
ਚੌਧਰੀ ਨੇ ਕਿਹਾ ਕਿ ਸਰਕਾਰ ਨਿਯਮਾਂ ਅਤੇ ਗੁਣਵੱਤਾ ਦੇ ਮਿਆਰ ਨਿਰਧਾਰਤ ਕਰਨ ਲਈ ਬਹੁਪੱਖੀ ਪਹੁੰਚ ਅਪਣਾਏਗੀ ਅਤੇ ਇਸ ਦੇ ਰਾਹੀਂ ਬੱਚਿਆਂ ਦੇ ਵਿਕਾਸ ਦੇ ਨੂੰ ਉਤਸ਼ਾਹਤ ਕਰੇਗੀ। ਉਹਨਾਂ ਕਿਹਾ ਕਿ ਇਸ ਦੇ ਰਾਹੀਂ ਬੱਚਿਆਂ ਦੇ ਵਿਕਾਸ ਲਈ ਢਾਂਚ ਵਿਕਸਤ ਕੀਤਾ ਜਵੇਗਾ ਅਤੇ ਖੇਡ ਸਮੱਗਰੀ ਦੀ ਵਿਵਸਥਾ ਦੇ ਨਾਲ ਨਾਲ ਪ੍ਰੋਗਰਾਮ ਮੁਲਾਂਕਣ ਅਤੇ ਬੱਚਿਆਂ ਦਾ ਮੁਲਾਂਕਣ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਨੀਤੀ ਦਾ ਮੁੱਖ ਉਦੇਸ਼ ਸਾਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਣ ਦੀ ਸਰਗਰਮ ਸਮਰੱਥਾ ਨੂੰ ਯਕੀਨੀ ਬਨਾਉਣਾ ਹੈ ਤਾਂ ਜੋ ਸਰਵ ਵਿਆਪਕ, ਬਰਾਬਰ, ਅਨੰਦਮਈ ਅਤੇ ਪ੍ਰਸੰਗਕ ਅਵਸਰਾਂ ਨੂੰ ਉਤਸ਼ਾਹਤ ਕਰਕੇ 6 ਸਾਲ ਦੀ ਉਮਰ ਵਿੱਚ ਬੁਨਿਆਦ ਰੱਖਣ ਅਤੇ ਪੂਰਨ ਸੰਭਾਵਨਾਵਾਂ ਨੂੰ ਪ੍ਰਾਪਤ ਕਰਨ ਦੇ ਨਿਸ਼ਾਨੇ ਪ੍ਰਾਪਤ ਕੀਤੇ ਜਾ ਸਕਣ। ਉਸਨੇ ਕਿਹਾ ਕਿ ਇਸਦਾ ਮੁੱਖ ਉਦੇਸ਼ ਬੱਚਿਆਂ ਨੂੰ ਵਿਆਪਕ ਸਿਹਤ, ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੀ ਸਹੂਲਤ ਦੇਣਾ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਵਸਤੇ ਸਮਰੱਥ ਮਨੁੱਖੀ ਸਰੋਤਾਂ ਨੂੰ ਜਟਾਇਆ ਜਾਵੇਗਾ।
