Punjab
ਨਾਜਾਇਜ਼ ਪਿਸਤੌਲ ਸਣੇ ਨੌਜਵਾਨ ਗ੍ਰਿਫਤਾਰ

31 ਦਸੰਬਰ 2023: ਨਵੇਂ ਸਾਲ ਦੀ ਆਮਦ ਨੂੰ ਲੈਕੇ ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਇਸੇ ਦੇ ਚਲਦੇ ਗੁਰਦਾਸਪੁਰ ਪੁਲਿਸ ਵਲੋਂ ਕੀਤੀ ਗਈ ਵਿਸ਼ੇਸ ਨਾਕਾਬੰਦੀ ਦੇ ਦੌਰਾਨ ਇਕ ਸਕਰੋਪਿਓ ਗੱਡੀ ਨੂੰ ਰੋਕ ਗੱਡੀ ਚਲਾਕ ਨੌਜਵਾਨ ਦੀ ਸ਼ੱਕ ਹੋਣ ਤੇ ਤੇਲਾਸੀ ਦੌਰਾਨ ਇਕ 32 ਬੋਰ ਪਿਸਤੌਲ ਅਤੇ ਜਿੰਦਾ ਰਾਉਂਡ ਬਰਾਮਦ ਹੋਏ ਅਤੇ ਪੁੱਛਗਿੱਛ ਚ ਸਾਮਣੇ ਆਇਆ ਕਿ ਉਹ ਪਿਸਤੌਲ ਨਾਜੀਅਜ ਹੈ ਅਤੇ ਪੁਲਿਸ ਵਲੋਂ ਮੌਕੇ ਤੋਂ ਉਕਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਦੀ ਪਹਿਚਾਣ ਬਿਕਰਮਪਾਲ ਸਿੰਘ ਵਜੋਂ ਹੋਈ ਹੈ ਉਥੇ ਹੀ ਪੁਲਿਸ ਅਧਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਚ ਸਾਮਣੇ ਆਇਆ ਹੈ ਕਿ ਉਕਤ ਨੌਜਵਾਨ ਤੇ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਿਸਤੌਲ ਕਿਥੋਂ ਆਇਆ ਅਤੇ ਉਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਸੀ |