Punjab
ਲੁਧਿਆਣਾ ‘ਚ ਨੌਜਵਾਨਾਂ ਡੇਅਰੀ ਤੇ ਮਠਿਆਈ ਦੀ ਦੁਕਾਨ ‘ਤੇ ਕੀਤਾ ਹਮਲਾ

10 ਦਸੰਬਰ 2023: ਲੁਧਿਆਣਾ ਦੇ ਦੁੱਗਰੀ ਫੇਜ਼-1 ਇਲਾਕੇ ‘ਚ ਦੇਰ ਰਾਤ ਕੁਝ ਨੌਜਵਾਨਾਂ ਨੇ ਡੇਅਰੀ ਅਤੇ ਮਠਿਆਈ ਦੀ ਦੁਕਾਨ ‘ਤੇ ਹਮਲਾ ਕਰ ਦਿੱਤਾ। ਸ਼ਰਾਰਤੀ ਅਨਸਰਾਂ ਨੇ ਦੁਕਾਨ ਦੀ ਭੰਨਤੋੜ ਕੀਤੀ। ਜਦੋਂ ਦੁਕਾਨ ਮਾਲਕ ਨੇ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਦੁਕਾਨਦਾਰ ਜ਼ਖਮੀ ਹੋ ਗਿਆ ਹੈ। ਇਹ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਅਤੇ ਜ਼ਖਮੀ ਦੁਕਾਨਦਾਰ ਦੋਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਮੌਕੇ ਤੋਂ ਗੋਲੀ ਦਾ ਇੱਕ ਖੋਲ ਮਿਲਿਆ ਹੈ। ਪੁਲੀਸ ਨੇ ਕੁਝ ਸੀਸੀਟੀਵੀ ਵੀ ਕਬਜ਼ੇ ਵਿੱਚ ਲਏ ਹਨ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।