Punjab
ਬਟਾਲਾ ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਹੋਈ ਮੌਤ

28 ਦਸੰਬਰ 2023: ਬੇਸ਼ਕ ਨਸ਼ੇ ਤੇ ਲਗਾਮ ਕੱਸਣ ਲਈ ਸਰਕਾਰ ਅਤੇ ਪੁਲਿਸ ਲਗਤਾਰ ਜੁਟੀ ਨਜਰ ਆ ਰਹੀ ਹੈ ਲੇਕਿਨ ਇਸ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਤਾਜਾ ਮਾਮਲਾ ਬਟਾਲਾ ਚ ਰੋਜ ਸਿਨੇਮਾ ਗਰਾਉਂਡ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋ ਓਥੇ ਕੁਝ ਲੋਕਾਂ ਨੇ ਨਸ਼ੇ ਦੀ ਓਵਰ ਡੋਜ ਨਾਲ ਮ੍ਰਿਤ ਨੌਜਵਾਨ ਦੀ ਲਾਸ਼ ਨੂੰ ਦੇਖਿਆ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਮ੍ਰਿਤਕ ਨੌਜਵਾਨ ਦੇ ਹੱਥ ਕੋਲ ਲੱਗੀ ਨਸ਼ੇ ਦੀ ਸਰਿੰਜ ਵੀ ਦਿਖਾਈ ਦਿੱਤੀ
ਫਿਲਹਾਲ ਨੌਜਵਾਨ ਦੀ ਪਹਿਚਾਣ ਹੋਣੀ ਬਾਕੀ ਹੈ ਲੇਕਿਨ ਪੁਲਿਸ ਵਲੋਂ ਮੌਕੇ ਤੇ ਪਹੁੰਚ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ|
ਓਥੇ ਹੀ ਮੌਕੇ ਤੇ ਲਾਸ਼ ਦੇਖਣ ਵਾਲੇ ਪ੍ਰਗਟ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਤੇ ਨੌਜਵਾਨ ਲਗਤਾਰ ਨਸ਼ਾ ਕਰਦੇ ਨਜ਼ਰ ਆਉਂਦੇ ਹਨ ਅਤੇ ਅੱਜ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ ਨੌਜਵਾਨ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਨੌਜਵਾਨ ਦੀ ਪਹਿਚਾਣ ਨਹੀਂ ਹੋ ਪਾਈ ਓਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਪੁਲਿਸ ਨੇ ਇਸ ਜਗ੍ਹਾ ਤੇ ਛਾਪੇਮਾਰੀ ਕੀਤੀ ਹੈ