Connect with us

Punjab

ਨੌਜਵਾਨ ਦੀ ਪੁਲਿਸ ਹਿਰਾਸਤ ‘ਚ ਮੌਤ

Published

on

  • “ਨੌਜਵਾਨ ਨੂੰ ਪੁਲਿਸ ਹਿਰਾਸਤ ‘ਚ ਟੀਕੇ ਲਗਾ ਕੇ ਮਰਵਾਇਆ ਗਿਆ”

ਬਟਾਲਾ, 21 ਜੁਲਾਈ (ਗੁਰਪ੍ਰੀਤ ਚਾਵਲਾ): ਬਟਾਲਾ ਦੇ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਢੱਪਈ ਦੇ ਇਕ ਨੌਜਵਾਨ ਦੀ ਪੁਲਿਸ ਹਿਰਾਸਤ ‘ਚ ਹੀ ਅਚਾਨਕ ਤਬੀਅਤ ਵਿਗੜਨ ਕਰਕੇ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ‘ਚ ਲਿਆਂਦਾ ਗਿਆ ਸੀ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ। ਸਿਵਲ ਹਸਪਤਾਲ ‘ਚ ਮ੍ਰਿਤਕ ਦੀ ਪਤਨੀ ਤੇ ਉਸ ਦੀ ਭੈਣ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਰੰਜਿਸ਼ ਰਖਣ ਕਰਕੇ ਸਾਜਿਸ਼ ਤਹਿਤ ਨਵਦੀਪ ਸਿੰਘ ਨੂੰ ਮਰਵਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਕਿਹਾ ਕਿ ਮ੍ਰਿਤਕ ਨਵਦੀਪ ਨੂੰ ਪੁਲਿਸ ਹਿਰਾਸਤ ‘ਚ ਟੀਕੇ ਲਗਾ ਕੇ ਸਾਜਿਸ਼ ਟੈਟ ਮਰਵਾਇਆ ਗਿਆ ਹੈ।

ਜਿਸਦੇ ਰੋਸ ਵਜੋਂ ਮ੍ਰਿਤਕ ਦੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਨਵਦੀਪ ਸਿੰਘ ਦੀ ਲਾਸ਼ ਨੂੰ ਹਰਚੋਵਾਲ ਪੁਲਿਸ ਚੌਂਕੀ ‘ਚ ਰੱਖ ਕੇ ਧਰਨਾ ਦਿੱਤਾ। ਇਸਦੇ ਨਾਲ ਹੀ ਪਰਿਵਾਰ ਵਾਲਿਆਂ ਵਲੋਂ ਇਨਸਾਫ ਦੀ ਗੌਹਰ ਲਗਾਉਂਦਿਆਂ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।