Connect with us

India

ਚੀਨ ਦੇ ਨਾਲ ਹੋਈ ਝੜਪ ‘ਚ ਸ਼ਹੀਦ ਸੈਨਿਕਾਂ ਨੂੰ ਨੌਜਵਾਨਾਂ ਨੇ ਦੀਵੇ ਜਲਾ ਕੇ ਦਿੱਤੀ ਸ਼ਰਧਾਂਜਲੀ

Published

on

  • ਇੰਡੀਅਨ ਆਰਮੀ ਜ਼ਿੰਦਾਬਾਦ ਦੇ ਲਾਏ ਨਾਅਰੇ
  • ਪਠਾਨਕੋਟ ਦੇ ਸ਼ਹੀਦੀ ਚੌਕ ਦੇ ਵਿੱਚ ਨੌਜਵਾਨਾਂ ਨੇ ਦਿੱਤੀ ਸ਼ਰਧਾਂਜਲੀ

ਪਠਾਨਕੋਟ, 18 ਜੂਨ (ਮੁਕੇਸ਼ ਸੈਣੀ ): ਚੀਨ ਵੱਲੋਂ ਕੀਤੀ ਗਈ ਕਾਇਰਾਨਾ ਹਰਕਤ ਦੀ ਜਿੱਥੇ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਦੇਸ਼ ਦੇ ਸ਼ਹੀਦ ਹੋਏ ਨੌਜਵਾਨਾਂ ਦੀ ਸ਼ਹਾਦਤ ਨੂੰ ਦੇਸ਼ ਦਾ ਹਰ ਇੱਕ ਨਾਗਰਿਕ ਨਮਨ ਕਰਦਾ ਹੈ। ਜਿਨ੍ਹਾਂ ਨੇ ਡੱਟ ਕੇ ਚੀਨੀ ਸਿਪਾਹੀਆਂ ਦਾ ਮੁਕਾਬਲਾ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ। ਇਨ੍ਹਾਂ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਪਠਾਨਕੋਟ ਦੇ ਨੌਜਵਾਨ ਸ਼ਹੀਦੀ ਸਮਾਰਕ ਉੱਤੇ ਇਕੱਠੇ ਹੋਏ। ਜਿਸ ਦੇ ਵਿੱਚ ਉਨ੍ਹਾਂ ਨੇ ਸ਼ਹੀਦੀ ਸਮਾਰਕ ਉੱਪਰ ਦੀਵੇ ਬਾਲ ਕੇ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਬਾਰੇ ਗੱਲ ਕਰਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਕਾਇਰਾਨਾ ਹਰਕਤ ਚੀਨ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਜਵਾਨ ਉਨ੍ਹਾਂ ਦੇ ਨਾਲ ਨਿਪਟਣ ਲਈ ਹਰ ਵੇਲੇ ਖੜ੍ਹੇ ਹਨ।

Continue Reading
Click to comment

Leave a Reply

Your email address will not be published. Required fields are marked *