Punjab
ਜ਼ੀਰਾ ਪੁਲਿਸ ਨੇ ਅਠਾਰਾਂ ਦਿਨ ਪਹਿਲਾ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਜ਼ੀਰਾ : ਮੰਗਲ ਸਿੰਘ ਅਤੇ ਹਰਭਜਨ ਕੌਰ ਜੋ ਕਿ ਜ਼ੀਰਾ ਦੇ ਪਿੰਡ ਲਹਿਰਾ ਰੋਹੀ ਵਿਚ ਰਹਿੰਦੇ ਸਨ। ਅਤੇ ਇਨ੍ਹਾਂ ਦਾ ਲੜਕਾ ਤੈ ਨੂੰਹ ਸਪੇਨ ਵਿਚ ਰਹਿੰਦੇ ਹਨ ਤੂੰ ਕੀਤੀ ਵੀਹ ਅਗਸਤ ਨੂੰ ਹਰਭਜਨ ਕੌਰ ਦੀ ਮ੍ਰਿਤਕ ਦੇਹ ਉਸ ਦੇ ਬੈੱਡ ਤੇ ਸਵੇਰੇ ਪਇ ਮਿਲੀ ਜਿਸ ਦਾ ਇੱਕੀ ਅਗਸਤ ਨੂੰ ਨਾ ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।
ਜਿਸ ਤੇ ਥਾਣਾ ਸਦਰ ਦੀ ਤਫਤੀਸ਼ ਤੋਂ ਬਾਅਦ ਸੁਖਦੀਪ ਸਿੰਘ ਉਰਫ ਸੀਪਾ ਵਾਸੀ ਪਿੰਡ ਕਲੇਰ ਜ਼ਿਲ੍ਹਾ ਫ਼ਰੀਦਕੋਟ ਦੋਸ਼ੀ ਪਾਇਆ ਗਿਆ ਜ਼ਿਕਰਯੋਗ ਹੈ ਕਿ ਸੁਖਦੀਪ ਸਿੰਘ ਮ੍ਰਿਤਕਾ ਹਰਭਜਨ ਕੌਰ ਦੀਨੂ ਜੋ ਕਿ ਸਪੇਨ ਵਿੱਚ ਰਹਿੰਦੀ ਹੈ ਦਾ ਭਤੀਜਾ ਹੈ ਅਤੇ ਇਸ ਨੂੰ ਇਨ੍ਹਾਂ ਦੋਹਾਂ ਬਜ਼ੁਰਗਾਂ ਦਾ ਕੇਅਰ ਟੇਕਰ ਲਗਾਇਆ ਗਿਆ ਸੀ।
ਪਰ ਕੁਝ ਸਮਾਂ ਪਹਿਲਾਂ ਇਸ ਨੂੰ ਚੋਰੀ ਦੇ ਇਲਜ਼ਾਮ ਵਿੱਚ ਕੱਢ ਦਿੱਤਾ ਗਿਆ ਜਿਸ ਦੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਦੋਸ਼ੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਡੀਐਸਪੀ ਜ਼ੀਰਾ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਐੱਸ ਐੱਚ ਓ ਮੋਹਿਤ ਧਵਨ ਦੁਆਰਾ ਹਰਿਆਣਾ ਦੇ ਗੁਰੂਗ੍ਰਾਮ ਤੋਂ ਕਾਬੂ ਕੀਤਾ ਹੈ।