India
ਅੱਜ ਭਾਰਤ ਲੈਂਡ ਹੋਵੇਗਾ DEPORTEES ਦਾ ਇੱਕ ਹੋਰ ਜਹਾਜ਼

ਅੱਜ ਅਮਰੀਕਾ ਤੋਂ ਕੀਤੇ ਡਿਪੋਰਟ ਭਾਰਤੀਆਂ ਦਾ ਦੂਜਾ ਜਹਾਜ਼ ਭਾਰਤ ਪਹੁੰਚੇਗਾ। ਇਹ ਜਹਾਜ਼ ਰਾਤ 10 ਵਜੇ ਲੈਂਡ ਹੋਵੇਗਾ। ਇਸ ਜਹਾਜ਼ ‘ਚ ਕੁੱਲ੍ਹ 119 ਭਾਰਤੀਆਂ ਦੀ ਵਤਨ ਵਾਪਸੀ ਹੋਵੇਗੀ। ਇਸ ਜਹਾਜ ਤੋਂ ਕੁੱਝ ਹੀ ਦਿਨਾਂ ਬਾਅਦ ਤੀਜਾ ਜਹਾਜ਼ ਲੈਂਡ ਹੋਵੇਗਾ ਜਿਸ ਵਿਚ 157 ਭਾਰਤੀ ਹੋਣਗੇ।
ਅੱਜ ਰਾਤ 10 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਪੰਜਾਬੀਆਂ ਨੂੰ ਰਿਸੀਵ ਕਰਨ ਲਈ ਸੀਐੱਮ ਮਾਨ ਜਾਣਗੇ। ਏਜ ਜਾਣਕਾਰੀ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਦਿਤੀ ਅਤੇ ਕਿਹਾ ਪੰਜਾਬ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾਣ ਵਾਲੇ ਜਹਾਜ਼ਾਂ ਨੂੰ ਉਤਾਰਨਾ ਗਲਤ ਹੈ। ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਜਿਹੜੇ ਲੋਕ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ, ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਉਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦੇ ਲੋਕ ਵੀ ਸ਼ਾਮਲ ਸਨ। ਫਿਰ ਜਹਾਜ਼ਾਂ ਨੂੰ ਅੰਮ੍ਰਿਤਸਰ ਵਿੱਚ ਕਿਉਂ ਉਤਾਰਿਆ ਜਾ ਰਿਹਾ ਹੈ?