Punjab
ਇਸ ਦਿਨ ਰਹਿਣਗੇ ਬੈਂਕ ਬੰਦ !
ਫਰਵਰੀ 2025 ਵਿੱਚ ਆ ਰਹੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਬੈਂਕਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਹਾਲ ਹੀ ਵਿੱਚ “ਆਰਕਸ਼ਣ ਚੋਰ ਪਕੜਾ ਮੋਰਚਾ” ਅਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਇੱਕ ਵਫ਼ਦ ਨੇ ਜਸਵੀਰ ਸਿੰਘ ਪਮਾਲੀ ਦੀ ਅਗਵਾਈ ਵਿੱਚ ਸਾਂਝੇ ਤੌਰ ‘ਤੇ ਚੇਅਰਮੈਨ ਸਟੇਟ ਲੈਵਲ ਬੈਂਕਰਜ਼ ਕਮੇਟੀ ਪ੍ਰਵੇਸ਼ ਕੁਮਾਰ ਨੂੰ ਇੱਕ ਮੰਗ ਪੱਤਰ ਲਿਖ ਕੇ ਨੈਗੋਸ਼ੀਏਬਲ ਇੰਪਰੂਵਮੈਂਟ ਐਕਟ ਤਹਿਤ ਛੁੱਟੀ ਦੀ ਮੰਗ ਕੀਤੀ ਸੀ। ਇਸ ‘ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਇੱਕ ਅਧਿਕਾਰਤ ਪੱਤਰ ਜਾਰੀ ਕਰਕੇ 12 ਫਰਵਰੀ 2025 ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੈਂਕਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਉਕਤ ਛੁੱਟੀ ‘ਤੇ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਤੇ “ਆਰਕਸ਼ਣ ਚੋਰ ਪਕੜਾ ਮੋਰਚਾ” ਦਾ ਧੰਨਵਾਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰੂ ਰਵਿਦਾਜ ਜਯੰਤੀ ‘ਤੇ ਪਿਛਲੇ 5 ਸਾਲਾਂ ਤੋਂ ਸੂਬੇ ਦੇ ਬੈਂਕਾਂ ‘ਚ ਛੁੱਟੀ ਸੀ, ਜਿਸ ਕਾਰਨ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਪਰ ਉਕਤ ਫੈਡਰੇਸ਼ਨ ਵੱਲੋਂ ਕਾਫੀ ਯਤਨਾਂ ਤੋਂ ਬਾਅਦ ਇਹ ਛੁੱਟੀ ਮੁੜ ਲਾਗੂ ਕਰ ਦਿੱਤੀ ਗਈ ਹੈ।