Religion
ਤੇਜ਼ ਹਨ੍ਹੇਰੀ, ਝੱਖੜ ਨਾਲ ਗੁਰਦਵਾਰਾ ਕਰਤਾਰਪੁਰ ਦਾ ਹੋਇਆ ਨੁਕਸਾਨ

ਸੱਚ ਕਹਿੰਦੇ ਹਨ ਕਿ ਕੁਦਰਤ ਦੇ ਰੰਗ ਉਹੀਓ ਜਾਣੇ, ਇਸ ਦੀਆਂ ਤਸਵੀਰਾਂ ਪਾਕਿਸਤਾਨ ਵਿੱਚ ਵੇਖਣ ਨੂੰ ਮਿਲੀਆਂ। ਤੇਜ਼ ਹਨ੍ਹੇਰੀ ਝੱਖੜ ਨਾਲ ਪਾਕਿਸਤਾਨ ਵਿੱਚ ਸਥਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਗੁੰਬਦ ਟੁੱਟ ਕੇ ਡਿੱਗ ਗਏ।

ਇਸ ਬਾਰੇ ਦਿੱਲ੍ਹੀ ਸਿੱਖ ਗੁਰਦਵਾਰਾ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਵਿੱਚ ਲਿਖਿਆ

‘ ਪਤਾ ਨਹੀਂ ਅਸੀਂ ਕੀ ਗਲਤੀ ਕੀਤੀ ਹੈ ਜੋ ਪਰਮਾਤਮਾ ਦਾ ਅਜਿਹਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ।’ ਸਿਰਸਾ ਨੇ ਕਿਹਾ ਗੁਰਦਵਾਰਾ ਕਰਤਾਰਪੁਰ ਸਾਹਿਬ ਦੀਆਂ ਇਹ ਤਸਵੀਰਾਂ ਵੇਖ ਕੇ ਮਨ ਬਹੁਤ ਦੁੱਖੀ ਹੋਇਆ ਹੈ। ਉਨ੍ਹਾਂ ਕਿਹਾ ਵਾਹਿਗੁਰੂ ਜੀ ਸਾਡੀ ਭੁੱਲ ਮਾਫ਼ ਕਰੋ। ਸਿਰਸਾ ਨੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗੁਰਦਵਾਰਾ ਸਾਹਿਬ ਵਿੱਚ ਹੋਏ ਨੁਕਸਾਨ ਨੂੰ ਜਲਦੀ ਠੀਕ ਕਰਵਾਇਆ ਜਾਵੇ।