Punjab
ਪੰਜਾਬ ‘ਚ ਵੱਡਾ ਫੇਰਬਦਲ, DC ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਨੇ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (ਡੀਸੀ) ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿੱਚ ਆਈਏਐਸ ਅਧਿਕਾਰੀ ਕੁਲਵੰਤ ਸਿੰਘ ਨੂੰ ਡੀਸੀ ਮਾਨਸਾ, ਵਿਸ਼ੇਸ਼ ਸਾਰੰਗਲ ਨੂੰ ਡੀਸੀ ਮੋਗਾ, ਉਮਾ ਸ਼ੰਕਰ ਗੁਪਤਾ ਨੂੰ ਡੀਸੀ ਗੁਰਦਾਸਪੁਰ ਅਤੇ ਰਾਜੇਸ਼ ਤ੍ਰਿਪਾਠੀ ਨੂੰ ਡੀਸੀ ਮੁਕਤਸਰ ਸਾਹਿਬ ਨਿਯੁਕਤ ਕੀਤਾ ਗਿਆ ਹੈ।
ਸਰਕਾਰ ਨੇ ਚਾਰ ਜ਼ਿਲ੍ਹਿਆਂ ਦੇ ਡੀਸੀ ਬਦਲ ਦਿੱਤੇ ਹਨ। ਇਨ੍ਹਾਂ ਵਿੱਚੋਂ ਦੋ ਜ਼ਿਲ੍ਹਿਆਂ ਦੀਆਂ ਦੋ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ। ਇਨ੍ਹਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ ਸ਼ਾਮਲ ਹੈ। ਇਨ੍ਹਾਂ ਦੋਵਾਂ ਸੀਟਾਂ ਤੋਂ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ।
ਪੰਜਾਬ ਸਰਕਾਰ ਨੇ 2 ਅਗਸਤ ਨੂੰ 24 ਆਈਪੀਐਸ ਅਧਿਕਾਰੀਆਂ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ। ਇਸ ਦੌਰਾਨ ਰੋਡ ਸੇਫਟੀ ਫੋਰਸ ਸਮੇਤ 15 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ। ਇਸ ਦੌਰਾਨ ਆਈਪੀਐਸ ਅਧਿਕਾਰੀ ਸੰਦੀਪ ਕੁਮਾਰ ਗਰਗ ਨੂੰ ਏਆਈਜੀ ਇੰਟੈਲੀਜੈਂਸ ਪੰਜਾਬ ਨਿਯੁਕਤ ਕੀਤਾ ਗਿਆ।