Punjab
ਪੰਜਾਬ-ਚੰਡੀਗੜ੍ਹ ‘ਚ ਮੌਸਮ ਵਿਭਾਗ ਅਲਰਟ, ਇਸ ਤਰੀਕ ਤੱਕ ਘਰੋਂ ਬਾਹਰ ਨਿਕਲਦੇ ਸਮੇਂ ਰਹੋ ਸਾਵਧਾਨ
ਪੰਜਾਬ ਅਤੇ ਚੰਡੀਗੜ੍ਹ ‘ਚ ਹੁਣ ਤੋਂ ਪਵੇਗੀ ਕੜਾਕੇ ਦੀ ਗਰਮੀ | ਵੱਧਦੀ ਗਰਮੀ ਕਾਰਨ ਮੌਸਮ ਵਿਭਾਗ ਨੇ ਘਰੋਂ ਨਾ ਨਿਕਲਣ ਦੀ ਅਪੀਲ ਕੀਤੀ ਹੈ|
ਮੌਸਮ ਵਿਭਾਗ ਨੇ ਦੋ ਦਿਨਾਂ ਲਈ ਯੈਲੋ ਅਲਰਟ ਕੀਤਾ ਹੈ | 18 ਅਤੇ 19 ਨੂੰ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਜੇਕਰ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਰੇਂਜ ਅਲਰਟ ਨੂੰ ਪੀਲੇ ਜਾਂ ਲਾਲ ‘ਚ ਵੀ ਬਦਲਿਆ ਜਾ ਸਕਦਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਸੀ। ਸਵੇਰੇ 11.30 ਵਜੇ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਤੱਕ ਪਹੁੰਚ ਗਿਆ ਸੀ। ਸਵੇਰ ਤੋਂ ਹੀ ਮੌਸਮ ਸਾਫ਼ ਰਿਹਾ, ਜਦਕਿ ਦੁਪਹਿਰ ਤੱਕ ਤਾਪਮਾਨ ਵਧਣ ਲੱਗਾ।
ਚੰਡੀਗੜ੍ਹ ਮੌਸਮਵਿਭਾਗ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਸਥਿਤੀ ਬਿਲਕੁਲ ਹੀਟ ਵੇਵ ਵਰਗੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਅਲਰਟ ਜਾਰੀ ਕੀਤਾ ਗਿਆ ਹੈ। ਗਰਮੀ ਦੀ ਲਹਿਰ ਘੋਸ਼ਿਤ ਕਰਨ ਲਈ ਵਿਭਾਗ ਦੇ ਆਪਣੇ ਮਾਪਦੰਡ ਹਨ। ਜੇਕਰ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤਾਪਮਾਨ ਨਾਲੋਂ ਸਾਢੇ ਚਾਰ ਡਿਗਰੀ ਵੱਧ ਹੋਵੇ ਤਾਂ ਇਸ ਨੂੰ ਹੀਟ ਵੇਵਜ਼ ਦੀ ਸਥਿਤੀ ਕਿਹਾ ਜਾਂਦਾ ਹੈ। ਇਹੋ ਜਿਹੀਆਂ ਸਥਿਤੀਆਂ ਅਜੇ ਵੀ ਬਰਕਰਾਰ ਹਨ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ।
ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਸੀ
ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਰਿਹਾ, ਜੋ ਆਮ ਨਾਲੋਂ 3 ਡਿਗਰੀ ਵੱਧ ਸੀ। ਬੀਤੀ ਰਾਤ ਦਾ ਤਾਪਮਾਨ 22.4 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 1 ਡਿਗਰੀ ਵੱਧ ਸੀ। ਵਿਭਾਗ ਮੁਤਾਬਕ ਵੀਰਵਾਰ ਤੋਂ ਸ਼ਹਿਰ ‘ਚ ਗਰਮ ਹਵਾਵਾਂ ਯਾਨੀ ਹੀਟ ਵੇਵ ਮਹਿਸੂਸ ਹੋਣਗੀਆਂ। 18 ਤਰੀਕ ਨੂੰ ਵੀ ਤੇਜ਼ ਗਰਮੀ ਦੀਆਂ ਲਹਿਰਾਂ ਦੀ ਭਵਿੱਖਬਾਣੀ ਕੀਤੀ ਗਈ ਹੈ।
ਜੇਕਰ ਤੁਸੀ ਗਰਮੀ ‘ਚ ਘਰਾਂ ਤੋਂ ਬਾਹਰ ਨਿਕਲਣਾ ਹੈ ਤਾਂ ਆਪਣੇ ਸਿਰ ਇੱਕ ਸੂਤੀ ਕਪੜੇ ਨਾਲ ਢੱਕ ਕੇ ਜਾਵੋ ਤਾਂ ਜੋ ਕਿ ਗਰਮੀ ਤੋਂ ਬਚ ਸਕੇ|