Connect with us

India

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਕ੍ਰਿਕਟ ਤੋਂ ਲਿਆ ਸੰਨਿਆਸ

Published

on

ਟੀਮ ਇੰਡੀਆ ਦੇ ਦਿੱਗਜ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਸ਼ਿਖਰ ਧਵਨ ਕਿਸੇ ਸਮੇਂ ਭਾਰਤੀ ਟੀਮ ਦੇ ਬੱਲੇਬਾਜ਼ੀ ਕ੍ਰਮ ਦਾ ਮਜ਼ਬੂਤ ​​ਥੰਮ ਸੀ ਪਰ ਸਮੇਂ ਦੇ ਨਾਲ ਕਹਾਣੀ ਬਦਲ ਗਈ। ਉਹ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਕ੍ਰਿਕਟ ਖੇਡ ਚੁੱਕਾ ਹੈ। ਅਲਵਿਦਾ ਦੀ ਜਾਣਕਾਰੀ ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ।

ਸ਼ਿਖਰ ਧਵਨ ਨੇ ਟੀਮ ਇੰਡੀਆ ਲਈ 34 ਟੈਸਟ ਮੈਚਾਂ ‘ਚ 2315 ਦੌੜਾਂ, 167 ਵਨਡੇ ਮੈਚਾਂ ‘ਚ 6793 ਦੌੜਾਂ ਅਤੇ 68 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 1759 ਦੌੜਾਂ ਬਣਾਈਆਂ ਹਨ।

 

ਆਖਰੀ ਮੈਚ 2 ਸਾਲ ਪਹਿਲਾ ਖੇਡਿਆ

ਸ਼ਿਖਰ ਧਵਨ ਪਿਛਲੇ 2 ਸਾਲਾਂ ਤੋਂ ਟੀਮ ਇੰਡੀਆ ਤੋਂ ਬਾਹਰ ਸਨ। ਸ਼ਿਖਰ ਧਵਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਸਾਲ 2022 ‘ਚ ਬੰਗਲਾਦੇਸ਼ ਦੌਰੇ ‘ਤੇ ਖੇਡਿਆ ਸੀ। ਸ਼ਿਖਰ ਧਵਨ ਨੇ ਆਪਣਾ ਆਖਰੀ ਵਨਡੇ ਮੈਚ 10 ਦਸੰਬਰ 2022 ਨੂੰ ਬੰਗਲਾਦੇਸ਼ ਦੇ ਖਿਲਾਫ ਚਟਗਾਂਵ ਵਿੱਚ ਖੇਡਿਆ ਸੀ। ਸ਼ਿਖਰ ਧਵਨ ਨੇ ਆਪਣਾ ਆਖਰੀ ਟੈਸਟ ਮੈਚ 7 ਸਤੰਬਰ 2018 ਨੂੰ ਓਵਲ ਵਿਖੇ ਇੰਗਲੈਂਡ ਦੇ ਖਿਲਾਫ ਖੇਡਿਆ ਸੀ। ਸ਼ਿਖਰ ਧਵਨ ਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 29 ਜੁਲਾਈ 2021 ਨੂੰ ਸ਼੍ਰੀਲੰਕਾ ਖਿਲਾਫ ਖੇਡਿਆ ਸੀ।