Punjab
ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ ਦੀ ਸੀਮਾ ਨਵੰਬਰ ਦੇ ਅਖ਼ੀਰ ਤੱਕ ਵਧਾਈ
ਚੰਡੀਗੜ,
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰੰਤਰ ਅਤੇ ਨਿੱਜੀ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਸੀ.ਸੀ.ਐਲ. ਦੀ ਮਿਆਦ ਨਵੰਬਰ, 2021 ਤੱਕ ਵਧਾ ਦਿੱਤੀ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 6300.20 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀਸੀਐਲ) ਨਵੰਬਰ, 2021 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਨਾਲ ਅਕਤੂਬਰ ਦੇ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 35,712.73 ਕਰੋੜ ਰੁਪਏ ਦੀ ਸੀਮਾ ਵਧ ਕੇ ਨਵੰਬਰ, 2021 ਦੇ ਅਖ਼ੀਰ ਤੱਕ 42,012.93 ਕਰੋੜ ਰੁਪਏ ਹੋ ਗਈ ਹੈ।