News
ਸਹੁਰੇ ਘਰ ਪੈਰ ਰੱਖਦੇ ਹੀ ਲਾੜੀ ਨੇ ਉਡਾਏ ਸਭ ਦੇ ਹੋਸ਼

ਫਿਰੋਜ਼ਪੁਰ, 13 ਮਾਰਚ (ਪਰਮਜੀਤ ਪੰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਪੰਜਾਬ ਵਿਚੋਂ ਨਸ਼ਾ ਚਾਰ ਹਫਤਿਆਂ ਵਿੱਚ ਬੰਦ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੇ ਇਹ ਹਲਾਤ ਹਨ ਕਿ ਨੌਜਵਾਨਾਂ ਦੇ ਨਾਲ ਨਾਲ ਹੁਣ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਰਹੀਆਂ ਹਨ। ਅਜਿਹਾ ਮਾਮਲਾ ਜਿਲਾ ਫਿਰੋਜ਼ਪੁਰ ਵਿੱਚੋ ਸਾਹਮਣੇ ਆਇਆ ਹੈ। ਜਿਸ ਨੇ ਸਭ ਦੇ ਹੋਸ਼ ਉੱਡਾ ਕੇ ਰੱਖ ਦਿੱਤੇ ਹਨ। ਘਰ ਵਾਲਿਆ ਨੇ ਆਪਣੇ ਮੁੰਡੇ ਦਾ ਵਿਆਹ ਬੜੀ ਹੀ ਧੂਮ-ਧਾਮ ਨਾਲ ਕੀਤਾ ਸੀ ਪਰ ਵਿਆਹ ਦੇ ਪਹਿਲੇ ਹੀ ਦਿਨ ਉਨ੍ਹਾਂ ਦੇ ਸੁਪਨੇ ਟੁੱਟ ਕੇ ਚਕਨਾਚੂਰ ਹੋ ਗਏ। ਸਹੁਰੇ ਆਈ ਨਵੀਂ ਲਾੜੀ ਨੇ ਪਹਿਲੇ ਹੀ ਦਿਨ ਨਸ਼ਾ ਲੈਣ ਲਈ ਹੰਗਾਮਾ ਕਰ ਦਿੱਤਾ। ਉਸ ਨੇ ਚੂੜਾ ਉਤਾਰ ਕੇ ਸੁੱਟ ਦਿੱਤਾ ਅਤੇ ਚੀਕਾ ਮਾਰਨੀਆਂ ਸੁਰੂ ਕਰ ਦਿੱਤੀਆਂ।

ਇਹ ਦੇਖ ਸੱਸ ਅਤੇ ਸਹੁਰਾ ਡਰ ਗਏ ਅਤੇ ਤੁਰੰਤ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਲਿਜਾਇਆ ਗਿਆ। ਜਿਥੇ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਤੁਸੀਂ ਲਿਖ ਕੇ ਦੇ ਦਿਓ ਕਿ ਇਹ ਨਸ਼ਾ ਕਰਦੀ ਹੈ। ਤਾਂ ਕਿ ਉਹ ਆਪਣੇ ਬੇਟੇ ਦਾ ਵਿਆਹ ਤੁੜਵਾ ਸਕਣ। ਇਸ ਸਬੰਧੀ ਇਕ ਨਿਜੀ ਅਖਬਾਰ ਨੂੰ ਜਾਣਕਾਰੀ ਦਿੰਦਿਆ ਡਾਕਟਰ ਨੇ ਦੱਸਿਆ ਕਿ ਕਰੀਬ 2 ਸਾਲ ਤੋਂ ਇਹ ਲੜਕੀ ਨਸ਼ਾ ਕਰਨ ਦੀ ਆਦੀ ਹੈ। ਹਾਲਾਂਕਿ ਡਾਕਟਰਾਂ ਨੇ ਸਮਝਾਇਆ ਕਿ ਨਸ਼ੇ ਦਾ ਇਲਾਜ ਸੰਭਵ ਹੈ। ਉਸ ਤੋਂ ਬਾਅਦ ਪਰਿਵਾਰ ਇਲਾਜ ਲਈ ਤਿਆਰ ਹੋ ਗਿਆ ਅਤੇ ਦਵਾਈ ਲੈ ਕੇ ਉਥੋ ਵਾਪਸ ਚਲਾ ਗਿਆ।