Punjab
ਇੱਕ ਵਾਰ ਫ਼ਿਰ ਕਰਜੇ ਦੇ ਦੈਂਤ ਨੇ ਲਈ ਅੰਨ ਦਾਤਾ ਦੀ ਜਾਨ
ਤਲਵੰਡੀ ਸਾਬੋ, 12 ਮਾਰਚ (ਮਨੀਸ਼ ਗਰਗ): ਪੰਜਾਬ ਅੰਦਰ ਲਗਾਤਾਰ ਕਿਸਾਨ ਆਰਥਿਕ ਤੰਗੀ ‘ਤੇ ਕਰਜੇ ਕਰਕੇ ਆਤਮ ਹੱਤਿਆ ਦਾ ਰਾਹ ਅਪਣਾ ਰਹੇ ਹਨ। ਸ਼ਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰ ਪਾਖਰ ਵਿੱਖੇ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਈਆਂ ਹੈ। ਜਿੱਥੇ ਦੋ ਭਰਾ ਆਰਥਿਕ ਤੰਗੀ ਤੇ ਕਰਜੇ ਕਰਕੇ ਦੁਨੀਆਂ ਤੋ ਕੂਚ ਕਰ ਗਏ।
ਕਿਸਾਨ ਜਗਦੇਵ ਸਿੰਘ ਦੇ ਬਿਮਾਰ ਹੋਣ ਕਰਕੇ ਪੈਸੇ ਦਾ ਪ੍ਰਬੰਧ ਨਾ ਹੁੰਦਾ ਦੇਖ ਕਿਸਾਨ ਮੱਖਣ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ, ਜਦੋ ਕਿ ਜਗਦੇਵ ਸਿੰਘ ਹਸਪਤਾਲ ਵਿੱਚ ਦਮ ਤੋੜ ਗਿਆ।
ਸਰਕਾਰਾਂ ਭਾਵੇ ਕਿ ਸਟੇਜਾਂ ਤੋ ਕਿਸਾਨ ਪੱਖੀ ਹੋਣ ਦੇ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਜਮੀਨੀ ਹਕੀਕਤ ਕੁੱਝ ਹੋਰ ਹੀ ਹੈ, ਜਿਸ ਦੀ ਤਾਜਾ ਮਿਸਾਲ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰਪਾਖਰ ਵਿਖੇ ਦੇਖਣ ਨੂੰ ਮਿਲੀ। ਦਰਅਸਲ ਪਿੰਡ ਦਾ ਕਿਸਾਨ ਜਗਦੇਵ ਸਿੰਘ ਅਚਾਨਕ ਬਿਮਾਰ ਹੋ ਗਿਆਂ ਜਿਸ ਨੂੰ ਮੋੜ ਮੰਡੀ ਤੋ ਇੱਕ ਹਸਪਤਾਲ ਨੇ ਜਿਆਦਾ ਗੰਭੀਰ ਹੋਣ ਕਰਕੇ ਬਠਿੰਡਾ ਰੈਫਰ ਕਰ ਦਿੱਤਾ ਸੀ, ਭਾਵੇ ਕਿ ਬਠਿੰਡਾ ਜਾ ਕੇ ਵੀ ਉਸ ਦੀ ਸਥਿੱਤੀ ਵਿੱਚ ਬਹੁਤਾ ਸੁਧਾਰ ਨਹੀ ਹੋਇਆਂ ‘ਤੇ ਘਰ ਦੀ ਆਰਥਿਕ ਸਥਿੱਤੀ ਠਿਕ ਨਾ ਹੋਣ ਕਰਕੇ ਆਪਣੇ ਭਰਾ ਦੇ ਇਲਾਜ ਲਈ ਪੈਸੇ ਦਾ ਪ੍ਰਬੰਧ ਨਾ ਹੁੰਦਾ ਦੇਖ ਉਸ ਦੇ ਭਰਾ ਮੱਖਣ ਸਿੰਘ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਦੀ ਦੋ ਦਿਨਾਂ ਬਾਅਦ ਲਹਿਰ ਵਿੱਚੋ ਲਾਸ਼ ਮਿਲੀ ਤਾਂ ਉਧਰ ਹਸਪਤਾਲ ਵਿੱਚ ਦਾਖਲ ਕਿਸਾਨ ਜਗਦੇਵ ਸਿੰਘ ਵੀ ਦਮ ਤੋੜ ਗਿਆਂ।
ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਚਾਰ ਭਰਾ ਹਨ ਜਿੰਨਾ ਕੋਲ ਮਹਿਜ 4 ਏਕੜ ਜਮੀਨ ਹੈ ਤੇ ਸਿਰ ਉਤੇ ਕਰੀਬ 15 ਲੱਖ ਦਾ ਕਰਜਾ ਸੀ, ਭਾਵੇ ਕਿ ਮ੍ਰਿਤਕ ਦੋਵੇ ਭਰਾਵਾਂ ਨੇ ਘਰ ਦੀ ਆਰਥਿਕ ਸਥਿਤੀ ਕਰਕੇ ਵਿਆਹ ਵੀ ਨਹੀ ਕਰਵਾਈਆਂ ਸੀ ਤੇ ਚਾਰਾ ਵਿੱਚੋ ਅਜੇ ਇੱਕ ਹੀ ਵਿਆਹੀਆਂ ਹੋਇਆਂ ਹੈ।
ਇੱਕ ਦਿਨ ਵਿੱਚ ਹੀ ਦੋਵਾਂ ਭਰਾ ਦੀ ਘਰੋ ਲਾਸਾਂ ਜਾਣ ਨਾਲ ਘਰ ਦੇ ਚੁੱਲੇ ਵੀ ਠੰਡੇ ਹੋ ਗਏ। ਰਿਸ਼ਤੇਦਾਰਾ ਨੇ ਦੱਸਿਆਂ ਕਿ ਪਿੱਛਲੇ ਸਮੇਂ ਦੋਰਾਨ ਖੇਤੀ ਵਿੱਚੋ ਘਾਟੇ ਹੋਣ ਕਰਕੇ ਉਹਨਾਂ ਦੇ ਸਿਰ ਤੇ ਕਰਜੇ ਦੀ ਪੰਡ ਭਾਰੀ ਹੁੰਦੀ ਗਈ। ਹੁਣ ਪਿੰਡ ਵਾਸੀਆਂ ਤੇ ਰਿਸਤੇਦਾਰਾਂ ਨੇ ਸਰਕਾਰ ਤੋ ਮੰਗ ਕੀਤੀ।