India
ਤੁਹਾਡਾ TV ਕਰ ਰਿਹਾ ਹੈ ਤੁਹਾਡੀ ਜਾਸੂਸੀ; ਬਦਲੋ ਇਹ ਸੈਟਿੰਗ ਨਹੀਂ ਤਾਂ ਪਰਿਵਾਰ ਆ ਸਕਦੈ ਨਿਸ਼ਾਨੇ ‘ਤੇ !
ਤੁਹਾਡਾ ਫੋਨ ਹੀ ਤੁਹਾਡੀ ਜਸੂਸੀ ਨਹੀਂ ਕਰ ਰਿਹਾ ਸਗੋਂ ਤੁਹਾਡਾ ਟੀਵੀ ਵੀ ਤੁਹਾਡੀ ਜਸੂਸੀ ਕਰ ਰਿਹਾ ਹੈ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਕੇ ਟੀਵੀ ਕੰਪਨੀਆਂ ਨੂੰ ਭੇਜ ਦਿੰਦਾ ਹੈ। ਤੁਸੀਂ ਕਿਸ ਚੈਨਲ ਜਾਂ ਕਿਸ OTT ਪਲੇਟਫਾਰਮ ‘ਤੇ ਕਿਹੜੇ ਪ੍ਰੋਗਰਾਮ ਜ਼ਿਆਦਾ ਵੇਖਦੇ ਹੋ। ਤੁਹਾਡੇ ਚੈਨਲ ਜਾਂ OTT ਪਲੇਟਫਾਰਮ ‘ਤੇ ਪ੍ਰੋਗਰਾਮ ਵੇਖਣ ਦੀ ਦਿਲਚਸਪੀ ਨੂੰ ਹਾਸਲ ਕਰਕੇ ਵੱਡੀਆਂ ਵੱਡੀਆਂ ਪ੍ਰੋਡਕਸ਼ਨ ਕੰਪਨੀਆਂ ਤੁਹਾਡੇ ਬਾਰੇ ਇੰਨਾ ਕੂ ਡਾਟਾ ਇਕੱਠਾ ਕਰਕੇ ਤੁਹਾਡੀ ਹਰ ਆਦਤ ਤੇ ਦਿਲਚਸਪੀ ਬਾਰੇ ਪਤਾ ਲਗਾ ਲੈਂਦੀਆਂ ਹਨ। ਇਹ ਸਾਰੀ ਜਾਣਕਾਰੀ ਜਿੱਥੇ ਤੁਹਾਡਾ ਮੋਬਾਇਲ ਫੋਨ ਇਕੱਠੀ ਕਰਦਾ ਹੈ ਉੱਥੇ ਹੀ ਤੁਹਾਡਾ ਸਮਾਰਟ ਟੀਵੀ ਵੀ ਤੁਹਾਡੀ ਹਰ ਜਾਣਕਾਰੀ ਇਕੱਠੀ ਕਰ ਰਿਹੈ ਹੈ। ਫੋਨ ਵਾਂਗ ਹੀ ਸਮਾਰਟ ਟੀਵੀ ‘ਤੇ ਵੀ ਵੱਖ ਵੱਖ ਤਰ੍ਹਾਂ ਦੇ ਐਪ ਹੁੰਦੇ ਹਨ ਜਿਹੜੇ ਤੁਹਾਡੀ ਜ਼ਿੰਦਗੀ ਦਾ ਇੰਨਾ ਡਾਟਾ ਇਕੱਠਾ ਕਰ ਲੈਂਦੇ ਹਨ ਕਿ ਓਨਾ ਤੁਸੀਂ ਵੀ ਆਪਣੇ ਬਾਰੇ ਨਹੀਂ ਜਾਣਦੇ ਜਿੰਨਾ ਇਹ ਕੰਪਨੀਆਂ ਤੁਹਾਡੇ ਬਾਰੇ ਜਾਣਦੀਆਂ ਹਨ ਓਨਾ ਤੁਸੀਂ ਵੀ ਆਪਣੇ ਬਾਰੇ ਨਹੀਂ ਜਾਣਦੇ। ਕੁੱਝ ਸਮਾਂ ਪਹਿਲਾਂ ਯੂਰੋਪ ਦੀ ਇੱਕ ਲੜਕੀ ਨੇ ਟਿੰਡਰ ਨੂੰ ਮੇਲ ਕੀਤੀ ਕਿ ਉਹ ਉਸਦਾ ਡਾਟਾ ਉਸਨੂੰ ਦੇਵੇ ਜਦੋਂ ਟਿੰਡਰ ਨੇ ਉਸ ਲੜਕੀ ਨੂੰ ਉਸਦਾ ਡਾਟਾ ਭੇਜਿਆ ਤਾਂ ਉਹ ਦੰਗ ਰਹਿ ਗਈ ਕਿ ਉਹ ਖੁਦ ਵੀ ਆਪਣੇ ਬਾਰੇ ਇੰਨਾ ਨਹੀਂ ਸੀ ਜਾਣਦੀ ਜਿੰਨੀ ਜਾਣਕਾਰੀ ਟਿੰਡਰ ਕੋਲ ਸੀ।
ਪੂਰੇ 800 ਸਫਿਆਂ ਦਾ ਡਾਟਾ ਟਿੰਡਰ ਨੇ ਉਸ ਲੜਕੀ ਨੂੰ ਭੇਜਿਆ ਸੀ ਜੋ ਉਸ ਬਾਰੇ ਇਕੱਠਾ ਕੀਤਾ ਸੀ। ਇਹ ਐਪ ਤੁਹਾਡੀ ਹਰ ਆਦਤ ਬਾਰੇ, ਤੁਹਾਡੇ ਸੁਭਾਅ ਬਾਰੇ, ਤੁਹਾਡੀ ਪਸੰਦ ਨਾ ਪਸੰਦ ਬਾਰੇ ਸਭ ਜਾਣ ਲੈਂਦੀਆਂ ਹਨ। ਪਿਛਲੇ ਸਮੇਂ ਅਮਰੀਕਾ ਅੰਦਰ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਡੋਨਾਲਡ ਟਰੰਪ ਨੇ facebook ਤੋਂ ਡਾਟਾ ਖਰੀਦਿਆ ਸੀ ਅਤੇ ਪਤਾ ਲਗਾਇਆ ਗਿਆ ਸੀ ਕਿ ਕਿਹੜੇ ਇਲਾਕੇ ਵਿੱਚ ਲੋਕ ਟਰੰਪ ਦੇ ਖ਼ਿਲਾਫ਼ ਹਨ ਤੇ ਕਿਹੜੇ ਇਲਾਕੇ ਵਿੱਚ ਹੱਕ ਵਿੱਚ ਹਨ। ਪਤਾ ਲਗਾਉਣ ਤੋਂ ਬਾਅਦ ਟਰੰਪ ਨੇ ਉਸ ਇਲਾਕੇ ਵਿੱਚ ਜਿਸ ਵਿੱਚ ਲੋਕ ਉਸਦੇ ਵਿਰੁੱਧ ਸਨ ਅਜਿਹੀ ਇਸ਼ਤਿਹਾਰਬਾਜ਼ੀ ਕੀਤੀ ਗਈ ਤੇ ਐਸੇ ਪ੍ਰੋਗਰਾਮ ਚਲਾਏ ਗਏ ਜਿਸ ਨਾਲ ਵਿਰੋਧ ਕਰਦੇ ਲੋਕਾਂ ਦਾ Mind divert ਕਰ ਦਿੱਤਾ ਗਿਆ। ਟਰੰਪ ਦੀ ਜਿੱਤ ਤੋਂ ਬਾਅਦ ਵਿਰੋਧੀਆਂ ਨੇ facebook ‘ਤੇ ਕੇਸ ਦਰਜ ਕਰਵਾਇਆ ਤੇ facebook ਨੇ ਇਸ ਲਈ ਮੁਆਫੀ ਵੀ ਮੰਗੀ ਸੀ। ਅਸੀਂ ਜਦੋਂ ਸਮਾਰਟ ਟੀਵੀ ‘ਤੇ ਪ੍ਰੋਗਰਾਮ ਦੇਖਦੇ ਹਾਂ ਤਾਂ ਬੜੀ ਅਸਾਨੀ ਨਾਲ ਸਾਡੀ ਨਿੱਜਤਾ ਨਾਲ ਜੁੜੀਆਂ ਚੀਜ਼ਾਂ ਵੀ ਕੰਪਨੀਆਂ ਕੋਲ ਚਲੀਆਂ ਜਾਂਦੀਆਂ ਹਨ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਅਤੇ ਸਮੁੱਚੇ ਜੀਵਨ ਬਾਰੇ ਸਮਾਰਟ ਟੀਵੀ ਡਾਟਾ ਇਕੱਠਾ ਕਰਕੇ ਟੀਵੀ ਕੰਪਨੀ ਨੂੰ ਨਾ ਭੇਜ ਦੇਵੇ ਅਤੇ ਉਹ ਡਾਟਾ ਅੱਗੇ ਵੇਚਿਆ ਜਾਵੇ ਤਾਂ ਆਪਣੇ ਟੀਵੀ ਸੈੱਟ ਦੀ ਸੈਟਿੰਗ ਵਿੱਚ ਜਾ ਕੇ ACR (Automatic content recognition ) ਨੂੰ off ਕਰ ਦਿਓ। ਇਹ ACR setting ਤੁਹਾਡੇ ਟੀਵੀ ਸੈੱਟ ਵਿੱਚ ਪਹਿਲਾਂ ਹੀ ਕੰਪਨੀ ਵੱਲੋਂ On ਕੀਤੀ ਗਈ ਹੁੰਦੀ ਹੈ। ਇਸ ਤਰ੍ਹਾਂ ਕਰਕੇ ਤੁਸੀਂ ਆਪਣੀ privacy ਨੂੰ ਕੰਪਨੀਆਂ ਦੇ ਹੱਥਾਂ ਵਿੱਚ ਜਾਣ ਤੋਂ ਬਚਾ ਸਕਦੇ ਹੋ।

