Connect with us

Uncategorized

ਪਾਣੀ ‘ਚ ਡੁੱਬਿਆ ਗੁ. ਸ੍ਰੀ ਕਰਤਾਰਪੁਰ ਸਾਹਿਬ

Published

on

KARTARPUR SAHIB : ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਅਤੇ ਰਣਜੀਤ ਸਾਗਰ ਡੈਮ ਦੇ ਹੜ੍ਹ ਗੇਟ ਖੋਲ੍ਹਣ ਕਾਰਨ ਭਾਰਤ-ਪਾਕਿ ਸਰਹੱਦ ‘ਤੇ ਵਗਦੇ ਰਾਵੀ ਨਦੀ ਦੇ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ।

ਰਾਵੀ ਨਦੀ ਦੇ ਤੇਜ਼ ਵਹਾਅ ਕਾਰਨ ਸੋਮਵਾਰ ਨੂੰ ਘੋਨੇਵਾਲ ਵਿੱਚ ਦਰਿਆ ਦੇ ਕੰਢੇ ਡੇਢ ਕਿਲੋਮੀਟਰ ਵਿੱਚ ਬਣਿਆ ਅਸਥਾਈ ਬੰਨ੍ਹ ਟੁੱਟ ਗਿਆ, ਜਿਸ ਕਾਰਨ ਕਸ਼ੋਵਾਲ, ਘੋਨੇਵਾਲ, ਟਾਂਡਾ, ਧਰਮਕੋਟ ਆਦਿ ਪਿੰਡਾਂ ਵਿੱਚ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।

ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੋਰੀਡੋਰ ’ਤੇ ਬਣੇ ਪੁਲ ਹੇਠੋਂ ਧੁੱਸੀ ਬੰਨ੍ਹ ਟੁੱਟ ਗਿਆ ਹੈ। ਜਿਸ ਕਾਰਨ ਪਾਣੀ ਕੋਰੀਡੋਰ ਚੈਕ ਪੋਸਟ ਅਤੇ ਖੇਤਾਂ ਵਿਚ ਭਰ ਗਿਆ ਹੈ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਵੀ ਦਰਿਆ ਵਿਚ ਛੱਡੇ ਗਏ ਲੋੜ ਨਾਲੋਂ ਵੱਧ ਪਾਣੀ ਕਾਰਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਕੁਝ ਸਾਲ ਪਹਿਲਾਂ ਬਣੇ ਨਵੇਂ ਕੰਪਲੈਕਸ ਵਿਖੇ ਸਥਿਤ ਲੰਗਰ ਘਰ, ਪਰਿਕਰਮਾ ਸਰੋਵਰ, ਸਰਾਵਾਂ ਆਦਿ ਵਿਖੇ ਪੰਜ ਤੋਂ ਸੱਤ ਸੱਤ ਫੁੱਟ ਤੱਕ ਭਰ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਦੇ ਉਚੇ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਥਿਤ ਕਾਫੀ ਨਾਜ਼ੁਕ ਬਣੀ ਹੋਈ ਹੈ।

Continue Reading