Uncategorized
“ਵੋਟ ਚੋਰ” ਹੋਣ ਤੋਂ ਬਾਅਦ, ਭਾਜਪਾ ਹੁਣ “ਰਾਸ਼ਨ ਚੋਰ” ਬਣ ਗਈ ਹੈ – CM ਮਾਨ
NEWS : CM ਮਾਨ ਦਾ ਕੇਂਦਰ ‘ਤੇ ਸ਼ਬਦੀ ਵਾਰ ‘ਜਿੰਨ੍ਹਾਂ ਸਮਾਂ ਮੈਂ CM ਇੱਕ ਵੀ ਕਾਰਡ ਨਹੀਂ ਕੱਟਣ ਦਿਆਂਗਾ’ ‘ਕੇਂਦਰ ਸਰਕਾਰ 8 ਲੱਖ 2 ਹਜ਼ਾਰ ਰਾਸ਼ਨ ਕਾਰਡ ਕੱਟ ਰਹੀ’ ਵੋਟ ਚੋਰੀ ਤੋਂ ਬਾਅਦ ਹੁਣ ਇਹ ਰਾਸ਼ਨ ਚੋਰੀ ਕਰਨ ਲੱਗ ਪਏ।
ਕੀ ਪਤਾ ਇਨ੍ਹਾਂ ਨੇ ਕਿੱਥੇ-ਕਿੱਥੇ ਵੋਟਾਂ ਕੱਟੀਆਂ ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ ‘ਤੇ ਪੀ.ਡੀ.ਐਸ. ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਅਤੇ ਦੂਜੇ ਸੂਬਿਆਂ ਲਈ ਵੱਖਰੇ ਹਨ ਪਰ ਪੰਜਾਬ ਸਰਕਾਰ ਕਿਸੇ ਨੂੰ ਵੀ ਅਪਣੇ ਮੂੰਹੋਂ ਬੁਰਕੀ ਨਹੀਂ ਖੋਹਣ ਦੇਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਪਹਿਲਾਂ ਵੋਟ ਚੋਰ ਸੀ, ਹੁਣ ਇਹ ਰਾਸ਼ਨ ਚੋਰ ਵੀ ਬਣ ਗਈ ਹੈ।
ਭਾਜਪਾ ਸਰਕਾਰ 32 ਲੱਖ ਲੋਕਾਂ ਦਾ ਰਾਸ਼ਨ ਖੋਹਣਾ ਚਾਹੁੰਦੀ ਹੈ “ਵੋਟ ਚੋਰ” ਹੋਣ ਤੋਂ ਬਾਅਦ, ਭਾਜਪਾ ਹੁਣ “ਰਾਸ਼ਨ ਚੋਰ” ਬਣ ਗਈ ਹੈ ਜਿੰਨਾ ਚਿਰ ਮੈਂ ਮੁੱਖ ਮੰਤਰੀ ਹਾਂ, ਮੈਂ ਕਿਸੇ ਦਾ ਕਾਰਡ ਨਹੀਂ ਕੱਟਣ ਦਿਆਂਗਾ। ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੇ ਫੈਸਲੇ ਦਾ ਸਖ਼ਤ ਵਿਰੋਧ ਕਰੇਗੀ। ਪੰਜਾਬ ਦੇ ਲੋਕਾਂ ਦੇ ਹੱਕ ਖੋਹਣ ਨਹੀਂ ਦਿਆਂਗਾ ਭਾਜਪਾ ਆਗੂਆਂ ਨੂੰ ਜਵਾਬ ਦੇਣਾ ਚਾਹੀਦਾ ਹੈ
