Uncategorized
ਜ਼ਿਲ੍ਹਾ ਮੁਕਤਸਰ ‘ਚ ਵੱਧ ਰਹੀ ਹੈ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ
ਕੁੱਲ ਪਾਜ਼ੀਟਿਵ ਕੇਸ 698
ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8
ਕੁੱਲ ਪਾਜ਼ੀਟਿਵ ਕੇਸ 698
ਮੁਕਤਸਰ,26 ਅਗਸਤ : ਜ਼ਿਲ੍ਹਾ ਮੁਕਤਸਰ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਪਤਾ ਨਹੀਂ ਇਹ ਮਾਮਲੇ ਪ੍ਰਸ਼ਾਸਨ ਦੀ ਗਲਤੀ ਨਾਲ ਵੱਧ ਰਹੇ ਨੇ ਜਾਂ ਲੋਕਾਂ ਦੀ ਗਲਤੀ ਨਾਲ ,ਪਰ ਇਹ ਖਤਰੇ ਵਾਲੀ ਗੱਲ ਹੈ। ਮੁਕਤਸਰ ‘ਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ, ਜਦੋਂਕਿ ਕੁੱਲ ਪਾਜ਼ੀਟਿਵ ਕੇਸ 698 ਹਨ।
ਅੱਜ ਕੋਰੋਨਾ ਨਾਲ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਹਨਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਰਹਿਣ ਵਾਲੀਆਂ ਦੋ ਔਰਤਾਂ ਸਨ। ਇਨ੍ਹਾਂ ‘ਚੋਂ ਇਕ ਦੀ ਉਮਰ 74 ਸਾਲ ਤੇ ਦੂਜੀ ਬੀਬੀ ਦੀ ਉਮਰ 60 ਸਾਲ ਸੀ। ਇਕ ਮੌਤ ਸ੍ਰੀ ਮੁਕਤਸਰ ਸਾਹਿਬ ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਹੋਈ, ਜਦੋਂਕਿ ਦੂਜੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਦੌਰਾਨ ਹੋਈ ਹੈ।
Continue Reading