Connect with us

Uncategorized

ਅਮਰੀਕਾ ‘ਚ ਹੈਲੇਨ ਤੂਫਾਨ ਨੇ ਮਚਾਈ ਤਬਾਹੀ, ਕਈ ਲੋਕਾਂ ਦੀ ਮੌਤ

Published

on

ਹੈਲੇਨ ਤੂਫ਼ਾਨ ਨੇ ਫਲੋਰੀਡਾ ‘ਚ ਤਬਾਹੀ ਮਚਾ ਦਿੱਤੀ ਹੈ| ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਅਮਰੀਕਾ ਦੇ ਫਲੋਰੀਡਾ ‘ਚ ਹੈਲੇਨ ਤੂਫ਼ਾਨ ਆ ਗਿਆ ਹੈ ਜਿਸ ਕਾਰਨ ਕਈ ਲੋਕਾਂ ਨੂੰ ਨੁਕਸਾਨ ਹੋ ਗਿਆ ਹੈ ਅਤੇ ਕਈ ਲੋਕਾਂ ਦੀ ਜਾਨਾਂ ਵੀ ਚਲੇ ਗਈਆਂ ਹਨ|

ਫਲੋਰੀਡਾ ਵਿੱਚਕਈ ਮੌਤਾਂ ਹੋ ਚੁੱਕੀਆਂ ਹਨ। ਜਾਰਜੀਆ ਵਿੱਚ 11 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਦੱਖਣੀ ਕੈਰੋਲੀਨਾ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਉੱਤਰੀ ਕੈਰੋਲੀਨਾ ਵਿੱਚ ਇੱਕ ਮੌਤ ਦੀ ਸੂਚਨਾ ਮਿਲੀ ਹੈ।

ਫਲੋਰੀਡਾ ਅਤੇ ਅਮਰੀਕਾ ਦੇ ਕਈ ਹੋਰ ਦੱਖਣ-ਪੂਰਬੀ ਰਾਜਾਂ ਵਿੱਚ ਤੂਫ਼ਾਨ ਹੇਲੇਨ ਕਾਰਨ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਸਮੁੰਦਰ ‘ਚ ਉੱਠਿਆ ਇਹ ਤੂਫਾਨ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਕਮਜ਼ੋਰ ਪੈ ਗਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਅਮਰੀਕਾ ‘ਚ ਤੂਫਾਨ ਹੇਲੇਨ ਨੇ ਤਬਾਹੀ ਮਚਾਈ ਹੋਈ ਹੈ ਅਤੇ ਇਸ ਕਾਰਨ 40 ਲੱਖ ਤੋਂ ਜ਼ਿਆਦਾ ਘਰਾਂ ਅਤੇ ਕਾਰੋਬਾਰੀ ਅਦਾਰਿਆਂ ‘ਚ ਬਿਜਲੀ ਬੰਦ ਹੋ ਗਈ ਹੈ।

ਜਾਣਕਾਰੀ ਤੂਫ਼ਾਨ ਕਾਰਨ ਫਲੋਰੀਡਾ ਵਿੱਚ ਸੱਤ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ, ਇਸਦੇ ਗੁਆਂਢੀ ਜਾਰਜੀਆ ਵਿੱਚ 11 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਦੱਖਣੀ ਕੈਰੋਲੀਨਾ ਵਿੱਚ ਫਾਇਰ ਵਿਭਾਗ ਦੇ ਦੋ ਕਰਮਚਾਰੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਉੱਤਰੀ ਕੈਰੋਲੀਨਾ ਵਿੱਚ ਇੱਕ ਮੌਤ ਦੀ ਸੂਚਨਾ ਮਿਲੀ ਹੈ।

america

 

ਉੱਤਰੀ ਕੈਰੋਲੀਨਾ ਵਿੱਚ 290 ਸੜਕਾਂ ਬੰਦ

ਜਾਣਕਾਰੀ ਮਿਲੀ ਹੈ ਕਿ ਟੈਨੇਸੀ ਦੇ 50 ਲੋਕ ਹੜ੍ਹ ਦੇ ਪਾਣੀ ਦੇ ਵਧਣ ਕਾਰਨ ਯੂਨੀਕੋਈ ਕਾਉਂਟੀ ਹਸਪਤਾਲ ਦੀ ਛੱਤ ‘ਤੇ ਫਸੇ ਹੋਏ ਹਨ। ਉੱਤਰੀ ਕੈਰੋਲੀਨਾ ਵਿੱਚ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 290 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਤੂਫਾਨ ਕਾਰਨ ਸੂਬੇ ‘ਚ ਕਰੀਬ 30 ਇੰਚ ਮੀਂਹ ਪਿਆ।

ਫਿਲਹਾਲ ਇਮਾਰਤਾਂ ‘ਚ ਫਸੇ ਲੋਕਾਂ ਅਤੇ ਪੈਦਲ ਪਹੁੰਚ ਤੋਂ ਬਾਹਰ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜ ਦੇ ਗਸ਼ਤੀ ਦਲ ਆਪਣੀਆਂ ਜਲ ਬਚਾਅ ਟੀਮਾਂ ਦੇ ਹਿੱਸੇ ਵਜੋਂ ਕਿਸ਼ਤੀਆਂ ਅਤੇ ਹੈਲੀਕਾਪਟਰ ਭੇਜ ਰਹੇ ਹਨ। ਨੈਸ਼ਨਲ ਗਾਰਡ ਨੇ ਸਹਾਇਤਾ ਲਈ ਕਿਸੇ ਵੀ ਬੇਨਤੀ ਦੀ ਸਹਾਇਤਾ ਲਈ ਫਲੋਰੀਡਾ ਵਿੱਚ ਟੀਮਾਂ ਤਾਇਨਾਤ ਕੀਤੀਆਂ ਹਨ।

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਤੂਫਾਨ ਹੇਲੇਨ ਦੇ ਆਉਣ ਤੋਂ ਪਹਿਲਾਂ ਹੀ ਫਲੋਰੀਡਾ, ਜਾਰਜੀਆ, ਉੱਤਰੀ ਕੈਰੋਲੀਨਾ, ਦੱਖਣੀ ਕੈਰੋਲੀਨਾ ਅਤੇ ਅਲਬਾਮਾ ਵਿੱਚ ਐਮਰਜੈਂਸੀ ਘੋਸ਼ਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ।