News
ਅਮਰੀਕਾ ਵੱਲੋਂ ਸਟੂਡੈਂਟ ਵੀਜ਼ੇ ਬਾਰੇ ਵੱਡਾ ਐਲਾਨ
AMERICA : ਅਮਰੀਕਾ ਵਿਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ੇ ਨੂੰ ਲੇ ਕੇ ਵੱਡੀ ਖ਼ਬਰ ਆਈ ਹੈ। ਅਮਰੀਕਾ ਵਿਦਿਆਰਥੀ ਵੀਜ਼ਾ ਮੁੜ ਸ਼ੁਰੂ ਕਰ ਰਿਹਾ ਹੈ ਅਤੇ .ਅਮਰੀਕਾ ਨੇ ਇਸ ਵੀਜ਼ੇ ਉਤੇ ਅਸਥਾਈ ਰੋਕ ਲਾ ਦਿੱਤੀ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਪਰ ਸਟੂਡੈਂਟ ਵੀਜ਼ੇ ਸਬੰਧੀ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਐਲਾਨਿਆ ਕਿ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ਾ ਇੰਟਰਵਿਊ ਮੁੜ ਸ਼ੁਰੂ ਕੀਤੇ ਜਾਣਗੇ।
- ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ੇ ਬਹਾਲ
- ਮੁੜ ਤੋਂ ਵਿਦਿਆਰਥੀਆਂ ਲਈ ਖੋਲ੍ਹੇ ਗਏ ਵੀਜ਼ਾ ਪੋਰਟਲ
- ਵੀਜ਼ੇ ਲਈ ਅਮਰੀਕਾ ਵੱਲੋਂ ਰੱਖੀ ਗਈ ਅਹਿਮ ਸ਼ਰਤ
- ਸੋਸ਼ਲ ਮੀਡੀਆ ਅਕਾਊਂਟਸ ਦੇ ਦੇਣੇ ਪੈਣਗੇ ਪਾਸਵਰਡ
- ਸੋਸ਼ਲ ਮੀਡੀਆ ਖਾਤਿਆਂ ਨੂੰ ਰਿਵਿਊ ਕਰਨ ਤੋਂ ਬਾਅਦ ਮਿਲੇਗਾ ਵੀਜ਼ਾ
ਅਧਿਕਾਰੀਆਂ ਮੁਤਾਬਕ, ਵੀਜ਼ਾ ਦੀ ਪ੍ਰਕਿਰਿਆ ਵਿੱਚ ਸ਼ਰਤਾਂਏ ਹੈ ਕਿ ਸਟੂਡੈਂਟ ਦੇ ਸੋਸ਼ਲ ਮੀਡੀਆ ਅਕਾਊਂਟਸਜਾਨੀ instagaram, x, youtube, snapchat, facebookਦੀ ਜਾਂਚ ਵੀ ਇਕ ਅਹਿਮ ਭੂਮਿਕਾ ਨਿਭਾਏਗੀ। ਵਿਦੇਸ਼ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਅਧਿਕਾਰੀ ਅਜਿਹੇ ਸੋਸ਼ਲ ਮੀਡੀਆ ਅਕਾਊਂਟਸ, ਪੋਸਟਾਂ ਅਤੇ ਮੈਸੇਜਾਂ ਦੀ ਜਾਂਚ ਕਰਨਗੇ ਜੋ ਅਮਰੀਕਾ ਸਰਕਾਰ, ਨਾਗਰਿਕਾਂ, ਸੱਭਿਆਚਾਰਕ ਸੰਸਥਾਵਾਂ ਜਾਂ ਦੇਸ਼ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਹੋ ਸਕਦੇ ਹਨ
