Punjab
ਆਈਸੋਲੇਸ਼ਨ ਵਾਰਡ ‘ਚ ਦਾਖ਼ਿਲ ਮਰੀਜਾਂ ਸਮੇਤ ਹਸਪਤਾਲ ਦੇ ਸਟਾਫ਼ ਨੇ ਮਾਂ ਦਿਵਸ ਦੀ ਮਨਾਈ ਖੁਸ਼ੀ

ਪਟਿਆਲਾ, 10 ਮਈ (ਅਮਰਜੀਤ ਸਿੰਘ): ਅੱਜ ਮਾਂ ਦਿਵਸ ਮੌਕੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਖੇ ਵੀ ਕੋਰੋਨਾ ਨੂੰ ਭੁਲਾ ਕੇ ਵਾਰਡ ‘ਚ ਦਾਖਲ ਮਰੀਜਾਂ ਸਮੇਤ ਹਸਪਤਾਲ ਦੇ ਸਟਾਫ਼ ਨੇ ਮਾਂ ਦਿਵਸ ਦੀ ਖੁਸ਼ੀ ਮਨਾਈ। ਇਸ ਮੌਕੇ ਜਿੱਥੇ ਮਰੀਜਾਂ, ਜਿਨ੍ਹਾਂ ‘ਚ ਛੋਟੀ ਉਮਰ ਦੇ 7 ਬੱਚੇ ਵੀ ਆਪਣੀਆਂ ਮਾਵਾਂ ਨਾਲ ਇਲਾਜ ਲਈ ਦਾਖਲ ਹਨ, ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲਕੇ ਹਸਪਤਾਲ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੂੰ ਨਾਲ ਲੈ ਕੇ ਭੰਗੜਾ ਪਾਇਆ। ਡਾਕਟਰਾਂ ਵੱਲੋਂ ਚਾਕਲੇਟ ਅਤੇ ਕੇਕ ਵੀ ਭੇਜੇ ਗਏ।
Continue Reading