Punjab
ਆਮ ਵਿਅਕਤੀ ਲਈ ਸਬਜ਼ੀ ਖਰੀਦਣੀ ਹੋਈ ਮਹਿੰਗੀ

VEGETABLES PRICE HIKE: ਮੌਨਸੂਨ ਸੀਜ਼ਨ ਸ਼ੁਰੂ ਹੋਣ ਨਾਲ ਸਬਜ਼ੀਆਂ ਦੇ ਰੇਟ ਵੱਧ ਗਏ ਹਨ ਸਬਜੀਆਂ ਦੇ ਰੇਟ ਦੁੱਗਣੇ ਹੋਣ ਤੋ ਬਾਅਦ ਆਮ ਲੋਕਾ ਦੀ ਜੇਬ ਨੂੰ ਭਾਰੀ ਝਟਕਾ ਲੱਗਿਆ ਹੈ। ਲਗਾਤਾਰ ਬਾਰਿਸ਼ ਹੋਣ ਤੋਂ ਬਾਅਦ ਸਬਜ਼ੀਆਂ ਦੇ ਭਾਅ ਵੱਧ ਗਏ ਹਨ। ਦਿਹਾੜੀ ਕਰਨ ਵਾਲਾ ਇਕ ਆਮ ਵਿਅਕਤੀ ਹੁਣ ਸਬਜ਼ੀਆਂ ਖਾ ਨਹੀਂ ਸਕਦਾ ਕਿਉਂਕਿ ਮਹਿੰਗਿਆ ਹੋ ਗਈਆਂ ਹਨ । ਹਰੇਕ ਸਬਜ਼ੀ ਦਾ ਭਾਅ ਦੁਗਣਾ ਹੋ ਗਿਆ ਹੈ ਹੁਣ ਮੀਂਹ ਕਾਰਨ ਫ਼ਸਲ ਵੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਸਾਰੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ।
ਪੰਜਾਬ ਸਣੇ ਉੱਤਰੀ ਭਾਰਤ ’ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਉਥੇ ਹੀ ਇਸ ਮੀਂਹ ਕਾਰਨ ਸਬਜ਼ੀਆਂ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ। ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰ ਕੇ ਆਮ ਲੋਕਾਂ ਨੂੰ ਆਪਣਾ ਢਿੱਡ ਭਰਨਾ ਵੀ ਮੁਸ਼ਕਿਲ ਹੋ ਗਿਆ ਹੈ । ਸੂਬੇ ਵਿੱਚ ਸਬਜ਼ੀਆਂ ਦੇ ਭਾਅ 4 ਦਿਨਾਂ ਪਹਿਲਾਂ ਦੇ ਮੁਕਾਬਲੇ ਅੱਜ ਦੁੱਗਣੇ ਦਰਜ ਕੀਤੇ ਗਏ ਹਨ। ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ ਤੇ ਸੰਗਰੂਰ ਦੀਆਂ ਸਬਜ਼ੀ ਮੰਡੀਆਂ ਵਿੱਚ ਟਮਾਟਰ ਦਾ ਭਾਅ 200 ਰੁਪਏ ਕਿਲੋ ’ਤੇ ਪਹੁੰਚ ਗਿਆ ਹੈ, ਜੋ ਕਿ 4 ਦਿਨ ਪਹਿਲਾਂ ਤੱਕ 120 ਤੋਂ 150 ਰੁਪਏ ਦੇ ਕਰੀਬ ਸੀ।
ਸਬਜ਼ੀਆਂ ਮਹਿੰਗੀਆਂ ਹੋਣ ਕਰਕੇ ਆਮ ਆਦਮੀ ਦੀ ਜੇਬ ਤੇ ਵੱਡਾ ਅਸਰ ਪਿਆ ਹੈ ਸਬਜ਼ੀਆਂ ਦੇ ਰੇਟ ਵਧਣ ਨਾਲ ਆਮ ਆਦਮੀ ਲਈ ਸਬਜ਼ੀਆਂ ਖਰੀਦਣੀਆਂ ਔਖੀਆਂ ਹੋ ਗਈਆਂ ਹਨ | ਟਮਾਟਰ ਨੇ ਤਾਂ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ | ਜਿਹੜੀਆਂ ਸਬਜ਼ੀਆਂ ਕੁਝ ਦਿਨ ਪਹਿਲਾਂ 20 ਤੋਂ 25 ਰੁਪਏ ਸੀ ਉਹ ਅੱਜ ਹੋਈਆਂ 60 ਤੋਂ 70 ਰੁਪਏ ਹੋ ਗਈ ਹੈ ਕਿਸਾਨਾਂ ਦੀਆਂ ਸਬਜ਼ੀਆਂ ਸਸਤੀਆਂ ਸਟੋਰ ਕੀਤੀਆਂ ਹਨ ਪਰ ਸਬਜ਼ੀਆਂ ਵਿੱਕ ਰਹੀਆਂ ਮਹਿੰਗੀਆਂ।
ਜਾਣੋ ਸਬਜ਼ੀਆਂ ਦੇ ਭਾਅ
- ਟਮਾਟਰ- 70-80 ਰੁਪਏ ਪ੍ਰਤੀ ਕਿਲੋ
- ਪਿਆਜ਼- 50-60 ਰੁਪਏ ਪ੍ਰਤੀ ਕਿਲੋ
- ਭਿੰਡੀ- 60 ਤੋਂ 80 ਰੁਪਏ ਪ੍ਰਤੀ ਕਿਲੋ
- ਆਲੂ- 30-40 ਰੁਪਏ ਪ੍ਰਤੀ ਕਿਲੋ
- ਸ਼ਿਮਲਾ ਮਿਰਚ- 120-140 ਰੁਪਏ ਪ੍ਰਤੀ ਕਿਲੋ
- ਲੌਕੀ- 40-60 ਰੁਪਏ ਪ੍ਰਤੀ ਕਿਲੋ
- ਖੀਰਾ- 50-60 ਰੁਪਏ ਪ੍ਰਤੀ ਕਿਲੋ
- ਪੱਤਾ ਗੋਭੀ- 30-60 ਰੁਪਏ ਪ੍ਰਤੀ ਕਿਲੋ