Connect with us

Uncategorized

ਇਸ ਸਾਲ ਅਮਰਨਾਥ ਯਾਤਰਾ ਲਈ ਹੈਲੀਕਾਪਟਰ ਸੇਵਾ ਬੰਦ।

Published

on

Amarnath Yatra:ਇਸ ਸਾਲ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਉਪਲਬਧ ਨਹੀਂ ਹੋਵੇਗੀ। ਸ਼੍ਰੀ ਅਮਰਨਾਥ ਬੋਰਡ ਨੇ ਇੱਕ ਮਹੱਤਵਪੂਰਨ ਨੋਟਿਸ ਰਾਹੀਂ ਸੂਚਿਤ ਕੀਤਾ ਹੈ ਕਿ ਅਮਰਨਾਥ ਯਾਤਰਾ ਦੌਰਾਨ ਪਹਿਲਗਾਮ ਅਤੇ ਹੋਰ ਰੂਟਾਂ ਨੂੰ ਉਡਾਣ ਖੇਤਰ ਐਲਾਨ ਕੀਤਾ ਗਿਆ ਹੈ। ਇਸ ਲਈ ਯਾਤਰਾ ਖੇਤਰ ਵਿੱਚ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਉਪਲਬਧ ਨਹੀਂ ਹੋਵੇਗੀ।
ਜਿਹੜੇ ਸ਼ਰਧਾਲੂ ਅਮਰਨਾਥ ਜੀ ਦੀ ਗੁਫਾ ਦੇ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ। ਓਨ੍ਹਾ ਸ਼ਰਧਾਲੂਆਂ ਨੂੰ ਹੁਣ ਪੈਦਲ ਜਾਂ ਪਾਲਕੀ ਦੀ ਸੇਵਾ ਰਾਹੀਂ ਯਾਤਰਾ ਕਰਨੀ ਪਵੇਗੀ।


ਤੁਹਾਨੂੰ ਦੱਸ ਦੇਈਏ ਕਿ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ, ਜੋ ਕਿ 38 ਦਿਨਾਂ ਦੀ ਹੋਵੇਗੀ ਅਤੇ 9 ਅਗਸਤ, ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਪਹਿਲਗਾਮ ਅਤੇ ਬਾਲਟਾਲ ਰੂਟ ਤੋਂ ਹੈਲੀਕਾਪਟਰ ਸੇਵਾ ਹਰ ਸਾਲ ਚੱਲਦੀ ਆ ਰਹੀ ਹੈ। ਦੋਵਾਂ ਰੂਟਾਂ ਲਈ ਔਨਲਾਈਨ ਬੁਕਿੰਗ ਕੀਤੀ ਜਾਂਦੀ ਸੀ ਅਤੇ ਵੱਖ-ਵੱਖ ਕਿਰਾਏ ਨਿਰਧਾਰਤ ਕੀਤੇ ਜਾਂਦਾ ਸੀ। ਨੋ ਫਲਾਇੰਗ ਜ਼ੋਨ ਐਲਾਨੇ ਜਾਣ ਕਾਰਨ ਹੈਲੀਕਾਪਟਰ ਸੇਵਾ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।

Continue Reading