Connect with us

Amritsar

ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਤ ਸਮੇਂ ਖਣਨ ਨੂੰ ਰੋਕਣ ਲਈ ਵਿਸ਼ੇਸ਼ ਆਪ੍ਰੇਸ਼ਨ ਵਿੱਢਣ ਦੇ ਹੁਕਮ

Published

on

14 ਮਾਰਚ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸ਼ਨਿਵਾਰ ਨੂੰ ਸੂਬੇ ਦੇ ਛੇ ਜ਼ਿਲਿਆਂ ਵਿੱਚ ਰਾਤ ਵੇਲੇ ਹੁੰਦੀ ਖਣਨ ਉੱਤੇ ਕਾਰਵਾਈ ਕੀਤੀ।ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਸ਼ੇਸ਼ ਆਪ੍ਰੇਸ਼ਨ ਵਿੱਚ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਦੋਂਕਿ 18 ਮਸ਼ੀਨਾਂ ਜ਼ਬਤ ਕੀਤੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕਾਰਵਾਈ ਰੋਪੜ, ਹੁਸ਼ਿਆਰਪੁਰ, ਜਲੰਧਰ ਸਿਟੀ, ਜਲੰਧਰ ਦਿਹਾਤੀ, ਮੋਗਾ ਤੇ ਫਾਜ਼ਿਲਕਾ ਵਿੱਚ ਕੀਤੀ ਗਈ ਜਿੱਥੇ ਜ਼ਬਤ ਕੀਤੇ ਸਮਾਨ ਵਿੱਚ ਜੇਸੀਬੀ, ਟਰੈਕਟਰ-ਟਰਾਲੀਆਂ ਤੇ ਟਿੱਪਰ ਵੀ ਸ਼ਾਮਲ ਹਨ।

ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਨੇ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਇਹ ਰਿਪੋਰਟਾਂ ਤੇ ਸ਼ਿਕਾਇਤਾਂ ਪੁੱਜੀਆਂ ਹਨ ਕਿ ਰਾਤ ਵੇਲੇ ਨਜਾਇਜ਼ ਖਣਨ ਹੁੰਦੀ ਹੈ, ਦੀਆਂ ਹਦਾਇਤਾਂ ਉੱਤੇ ਅਜਿਹੇ ਛਾਪੇ ਰੋਜ਼ਾਨਾ ਮਾਰੇ ਜਾਣਗੇ। ਖਣਨ ਵਿਭਾਗ ਦੇ ਅਫਸਰਾਂ ਨੂੰ ਨਾਲ ਕੈ ਜਿਲਿਆਂ ਵਿੱਚ ਰਾਤ ਵੇਲੇ ਹੁੰਦੀ ਖਣਨ ਨੂੰ ਰੋਕਣ ਲਈ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਪੁਲਿਸ ਦੇ ਨਾਲ ਡਿਪਟੀ ਕਮਿਸ਼ਨਰ ਵੱਲੋ ਤਾਇਨਾਤ ਕੀਤੇ ਸਿਵਲ ਅਧਿਕਾਰੀ ਵੀ ਆਪ੍ਰੇਸ਼ਨ ਵਿੱਚ ਨਾਲ ਹੋਣਗੇ।ਡੀਜੀਪੀ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਹੋਏ ਆਪ੍ਰੇਸ਼ਨ ਵਿੱਚ ਰੋਪੜ ਵਿਖੇ ਜਿੱਥੇ ਮੀਂਹ ਕਾਰਨ ਖਣਨ ਵਿੱਚ ਖਲਲ ਪਿਆ ਸੀ, ਛਾਪਾਮਾਰੀ ਟੀਮ ਨੇ ਤਿੰਨ ਜਣਿਆਂ ਨੂੰ ਕਾਬੂ ਕਰਦਿਆਂ ਮਸ਼ੀਨਰੀ ਦੇ ਦੋ ਸੈਟ ਜ਼ਬਤ ਕੀਤੇ।ਮੋਗਾ ਵਿੱਚ ਦੋ ਜਣਿਆਂ ਨੂੰ ਦੋ ਟਰੈਕਟਰ-ਟਰਾਲੀਆਂ ਨਾਲ ਗ੍ਰਿਫਤਾਰ ਕਰ ਕੇ ਪੁਲਿਸ ਥਾਣਾ ਸਿਟੀ ਮੋਗਾ ਵਿੱਚ 58 ਨੰਬਰ ਐਫ ਆਈ ਆਰ ਦਰਜ ਕੀਤੀ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮਾਲਕਾਂ ਨੂੰ ਗ੍ਰਿਫਤਾਰ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।

ਡੀਜੀਪੀ ਅਨੁਸਾਰ, ਹਾਲਾਂਕਿ ਇਸ ਖੇਤਰ ਵਿੱਚ ਖਣਨ ਨਹੀਂ ਹੋਣੀ ਚਾਹੀਦੀ ਸੀ, ਪਰ ਪੁਲੀਸ ਥਾਣਾ ਸਦਰ ਫਾਜ਼ਿਲਕਾ ਦੇ ਡਿਊਟੀ ਅਫ਼ਸਰ ਨੂੰ ਪਤਾ ਲੱਗਿਆ ਕਿ ਕੱਲ੍ਹ ਦਿਨ ਦੀ ਸ਼ੁਰੂਆਤ ਵੇਲੇ ਗੈਰ ਕਾਨੂੰਨੀ ਖਣਨ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ ਜਿਸ ਉਪਰੰਤ ਮਾਈਨਿੰਗ ਐਂਡ ਮਿਨਰਲਜ਼ ਐਕਟ, 1957 ਦੇ ਤਹਿਤ ਐਫਆਈਆਰ (ਨੰਬਰ 71, ਮਿਤੀ 14 ਮਾਰਚ, 2020) ਦਰਜ ਕਰ ਲਈ ਗਈ ਹੈ। ਛਾਪੇਮਾਰੀ ਦੌਰਾਨ ਅੱਠ ਟਰੈਕਟਰ / ਟਰਾਲੀਆਂ ਜ਼ਬਤ ਕੀਤੀਆਂ ਗਈਆਂ।

ਬੀਤੀ ਰਾਤ ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਮਪਲਾਂਟ ਸਮੇਤ ਟਰੈਕਟਰ ਟਰਾਲੀਆਂ ਜ਼ਬਤ ਕੀਤੀਆਂ ਗਈਆਂ। ਇਸ ਸਬੰਧੀ ਮਾਈਨਿੰਗ ਐਂਡ ਮਿਨਰਲਜ਼ ਐਕਟ ਦੀ ਧਾਰਾ 21 (1) ਤਹਿਤ ਪੁਲੀਸ ਥਾਣਾ ਹਰਿਆਣਾ ਵਿਖੇ ਐਫਆਈਆਰ ਨੰ. 24 ਮਿਤੀ 14/03/2020 ਦਰਜ਼ ਕੀਤੀ ਗਈ ਹੈ।

Continue Reading
Click to comment

Leave a Reply

Your email address will not be published. Required fields are marked *