News
ਕੋਰੋਨਾ ਨੇ 3 ਦਿਨ ਦੇ ਬੱਚੇ ਦੀ ਲਈ ਜਾਨ, ਬਾਪੁਧਾਮ ਵਿਚ 6 ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ
ਚੰਡੀਗੜ੍ਹ ਵਿਚਲੇ ਪਿੰਡ ਡੱਡੂਮਾਜਰਾ ਦੀ ਵਸਨੀਕ ਨੇ ਸੈਕਟਰ 22 ਦੇ ਸਿਵਲ ਹਸਪਤਾਲ ‘ਚ ਤਿੰਨ ਦਿਨ ਪਹਿਲਾਂ ਜਨਮ ਲਿਆ ਜਿਸਦੀ ਅੱਜ ਮੌਤ ਹੋ ਗਈ ਹੈ। ਮੌਤ ਦੇ ਬਾਅਦ ਬੱਚੇ ਦੀ ਟੈਸਟ ਰਿਪੋਰਟ ਕੋਰੋਨਾ ਪਾਜਿਟਿਵ ਪਾਈ ਗਈ ਹੈ। ਸ਼ਹਿਰ ਵਿੱਚ ਕੋਰੋਨਾ ਨਾਲ ਇਹ ਚੌਥੀ ਮੌਤ ਹੋਈ ਹੈ। ਇਸਦੇ ਨਾਲ ਬਾਪੂਧਾਮ ਵਿੱਚ ਐਤਵਾਰ 6 ਹੋਰ ਕੋਰੋਨਾ ਪਾਜਿਟਿਵ ਕੇਸ ਗਏ, ਜਿਸ ਨਾਲ ਕੋਰੋਨਾ ਪਾਜਿਟਿਵ ਕੇਸਾਂ ਦੀ ਗਿਣਤੀ 20 ਹੋ ਗਈ ਹੈ।
ਸ਼ਹਿਰ ਵਿੱਚ ਹੁਣ ਤੱਕ ਕੁੱਲ 254 ਪਾਜ਼ੀਟਿਵ ਕੇਸ ਦਰਜ ਕੀਤੇ ਗਏ ਹਨ।