Connect with us

Amritsar

ਖਾਮੋਸ਼ ਹੋਈ ‘ਗੋਰੇ ਰੰਗ ਨੇ ਰਗੜਤਾ’ ਗਾਉਣ ਵਾਲੀ ਆਵਾਜ਼

Published

on

18 ਮਾਰਚ : ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਦਾ ਹੋਇਆ ਦਿਹਾਂਤ,ਸੰਗੀਤ ਇੰਡਸਟਰੀ ‘ਚ ਪਿਆ ਸੋਗ:ਫ਼ਰੀਦਕੋਟ : ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਨੇ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਪੰਜਾਬੀ ਗਾਇਕ ਕਰਤਾਰ ਰਮਲਾ ਦੀ ਅਚਾਨਕ ਮੌਤ ਹੋ ਗਈ ਹੈ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਅੱਜ ਸ਼ਾਮੀਂ ਕਰੀਬ 4 ਵਜੇ ਕਰਤਾਰ ਰਮਲਾ ਨੇ ਆਖਰੀ ਸਾਹ ਲਏ ਹਨ। ਦੱਸ ਦੇਈਏ ਕਿ ਕਰਤਾਰ ਰਮਲਾ ਨੇ 1978 ਨੂੰ ਆਪਣਾ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ।

ਇਸ ਗਾਣੇ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ। ਇਸ ਗੀਤ ਨਾਲ ਕਰਤਾਰ ਰਮਲਾ ਰਾਤੋ ਰਾਤ ਸਟਾਰ ਬਣ ਗਏ ਸਨ। ਫਰੀਦਕੋਟ ਵਿੱਚ ਹੀ ਉਹਨਾਂ ਨੇ ਬਚਪਨ ਤੋਂ ਜਵਾਨੀ ਵਿੱਚ ਪੈਰ ਰੱਖਿਆ ਤੇ ਆਪਣੇ ਪਿਤਾ ਗਿਆਨੀ ਪਿਆਰਾ ਸਿੰਘ ਤੋਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ।