Punjab
ਘਰ ਨੂੰ ਲੱਗੀ ਭਿਆਨਕ ਅੱਗ, ਸਮਾਨ ਹੋਇਆ ਸਵਾਹ

PATHANKOT : ਪਠਾਨਕੋਟ ਦੇ ਮੁਹੱਲਾ ਭਦਰੋਆ ਵਿਖੇ ਦੋ ਮੰਜ਼ਿਲਾ ਘਰ ਵਿੱਚ ਅੱਗ ਲੱਗ ਗਈ ਹੈ । ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਫਾਇਰ ਵਿਭਾਗ ਦੀਆਂ ਤਿੰਨ ਗੱਡੀਆਂ ਨੇ ਮਸ਼ੱਕਤ ਤੋਂ ਬਾਅਦ ਅੱਗ ‘ਤੇ ਪਾਇਆ ਕਾਬੂ।
ਘਰ ਵਿੱਚ ਮੌਜੂਦ ਲੋਕਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਦੱਸ ਦਈਏ ਕਿ ਇਸ ਘਰ ਦੇ ਵਿੱਚ ਪਹਿਲਾਂ ਵੀ ਨਵੰਬਰ ਮਹੀਨੇ ਅੱਗ ਲੱਗ ਚੁੱਕੀ ਹੈ ਅਤੇ ਉਸ ਵੇਲੇ ਵੀ ਫਾਇਰਅਫਸਰਾਂ ਵੱਲੋਂ ਘਰ ਦੇ ਮਾਲਕਾਂ ਨੂੰ ਇਸ ਸੰਬੰਧੀ ਚਿਤਾਵਨੀ ਦਿੱਤੀ ਗਈ ਸੀ ਕਿ ਅੱਗ ਬਝਉਣ ਵਾਲੇ ਜੰਤਰ ਜਰੂਰ ਘਰ ਵਿਚ ਰੱਖੇ ਜਾਣ ਪਰ ਮਾਲਕਾਂ ਵੱਲੋਂ ਉਸ ਚਿਤਾਵਨੀ ਨੂੰ ਅਣਗੌਲਿਆ ਕੀਤਾ ਗਿਆ। ਜਿਸ ਵਜ੍ਹਾ ਨਾਲ ਅੱਜ ਮੁੜ ਇੱਕ ਵਾਰ ਫਿ ਇਮਾਰਤ ਨੁਕਸਾਨੀ ਗਈ ਹੈ ਅਤੇ ਇਹ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।