Connect with us

News

ਘੱਗਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਪਟਿਆਲੇ ‘ਚ ALERT

Published

on

PUNJAB NEWS : ਲਗਾਤਾਰ ਪੈ ਰਹੇ ਮੀਂਹ ਤੇ ਪਹਾੜਾਂ ’ਚੋਂ ਆ ਰਹੇ ਪਾਣੀ ਨਾਲ ਪੰਜਾਬ ਦੇ ਡੈਮ ਪੂਰੀ ਤਰ੍ਹਾਂ ਭਰ ਚੁੱਕੇ ਹਨ, ਜਿਨ੍ਹਾਂ ਵਿਚ ਵਧੇ ਪਾਣੀ ਨੂੰ ਛੱਡੇ ਜਾਣ ਨਾਲ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਸੁਧਰਨ ਦੀ ਥਾਂ ਹੋਰ ਵਿਗੜ ਗਈ ਹੈ। ਹੁਣ ਤਕ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ 37 ਤਕ ਪਹੁੰਚ ਗਈ ਹੈ। ਸਤਲੁਜ ਤੇ ਘੱਗਰ ਦਾ ਪਾਣੀ ਵੀ ਹੁਣ ਕੰਟਰੋਲ ਤੋਂ ਬਾਹਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਵੀ ਹੜ੍ਹ ਤਬਾਹੀ ਮਚਾਉਣ ਵਲ ਵੱਧ ਰਿਹਾ ਹੈ।

ਓਧਰ ਹਿ ਘੱਗਰ ਦਾ ਪਾਣੀ ਜਿਥੇ ਜ਼ੀਰਕਪੁਰ ਸ਼ਹਿਰ ਤੇ ਘਨੌਰ ਦੇ ਕਈ ਪਿੰਡਾਂ ਵਿਚ ਦਾਖ਼ਲ ਹੋ ਚੁੱਕਾ ਹੈ ਅਤੇ ਉਥੇ ਭਾਖੜਾ ਤੋਂ ਛੱਡੇ ਜਾ ਰਹੇ ਪਾਣੀ ਨਾਲ ਨੰਗਲ ਵਿਚ ਵੀ ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ। ਉਧਰ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਹੜ੍ਹ ਪ੍ਰਭਾਵਤ ਐਲਾਨ ਦਿਤਾ ਹੈ।  ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ 13 ਫੁਟ ਉਪਰ ਚਲ ਰਿਹਾ ਹੈ। ਰਣਜੀਤ ਸਾਗਰ ਡੈਮ ਵੀ ਖ਼ਤਰੇ ਦੇ ਨਿਸ਼ਾਨ ’ਤੇ ਹੈ ਜਿਸ ਤੋਂ ਬਾਅਦ ਰਾਵੀ ਵਿਚ ਵੀ ਮੁੜ ਪਾਣੀ ਵਧਣ ਨਾਲ ਸਰਹੱਦੀ ਇਲਾਕਿਆਂ ਵਿਚ ਵੀ ਸਥਿਤੀ ਮੁੜ ਵਿਗੜ ਰਹੀ

ਰਣਜੀਤ ਸਾਗਰ ਡੈਮ ’ਚ ਵੀ ਪਹਾੜਾਂ ’ਤੋ ਲਗਾਤਾਰ ਪਾਣੀ ਆ ਰਿਹਾ ਹੈ। ਵੱਡਾ ਖ਼ਤਰਾ ਹੁਣ ਘੱਗਰ ਬਣ ਗਿਆ ਹੈ। ਘੱਗਰ ਦੇ ਤਿੰਨ ਪ੍ਰਮੁੱਖ ਪੁਆਇੰਟਾਂ ’ਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ।  ਘੱਗਰ ’ਚ ਇਕਦਮ 35,250 ਕਿਊਸਿਕ ਪਾਣੀ ਹੋਰ ਵੱਧ ਗਿਆ ਹੈ। ਇਸੇ ਤਰ੍ਹਾਂ ਖਨੌਰੀ ਕੋਲ ਘੱਗਰ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ। ਘੱਗਰ ’ਚ ਆਏ ਉਛਾਲ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜਾਂ ’ਚੋਂ ਪਾਣੀ ਦੇ ਆਉਣ ਕਰਨ  ਡੈਮਾਂ ’ਚੋਂ ਕਿਸੇ ਵੇਲੇ ਵੀ ਪਾਣੀ ਛੱਡਣ ਦੀ ਮਾਤਰਾ ’ਚ ਵਾਧਾ ਹੋ ਸਕਦਾ ਹੈ। ਘੱਗਰ ਦੇ ਨੇੜੇ ਪੈਂਦੇ ਸੈਂਕੜੇ ਪਿੰਡਾਂ ’ਤੇ ਹੁਣ ALERT ਤੇ ਕਰ ਦਿੱਤਾ ਹੈ।