Jalandhar
ਜਲੰਧਰ ਸ਼ਹਿਰ ‘ਚ ਵਾਪਰੀ ਇੱਕ ਵਾਰਦਾਤ

ਜਲੰਧਰ , 14 ਮਾਰਚ : ਜਲੰਧਰ ਦੇ ਵਿੱਚ ਇੱਕ ਖ਼ਤਰਨਾਕ ਹਾਦਸਾ ਵਾਪਰਿਆ ਹੈ। ਸ਼ਹਿਰ ਦੇ ਪਠਾਨਕੋਟ ਚੌਕ ਦੇ ਨੇੜਲੇ ਸਰਾਭਾ ਨਗਰ ਦੇ ਕੋਲ ਇੱਕ ਟਰੱਕ ਬਲੈਰੋ ਗੱਡੀ ਦੇ ਉਪਰ ਹੀ ਪਲਟ ਗਿਆ। ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਨਾਲ ਬਲੈਰੋ ਗੱਡੀ ਪੂਰੀ ਤਰਾਂ ਚਕਨਾਚੂਰ ਹੋ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਗੱਡੀ ਵਿਚ ਬੈਠੇ ਲੋਕਾਂ ਨੂੰ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਵਾਲੀ ‘ਤੇ ਪਹੁੰਚੀ ਪੁਲਿਸ ਅਨੁਸਾਰ ਇਕ ਟਰੱਕ ਪਠਾਨਕੋਟ ਚੌਕ ਤੇ ਬੜੀ ਤੇਜ਼ੀ ਨਾਲ ਜਾ ਰਿਹਾ ਸੀ।

ਪਠਾਨਕੋਟ ਚੌਕ ਦੇ ਕੋਲ ਪਹੁੰਚਦੇ ਹੀ ਟਰੱਕ ਵਾਲੇ ਨੇ ਆਪਣਾ ਸੰਤੁਲਨ ਖੋਅ ਦਿੱਤਾ ਜਿਸਦੇ ਚਲਦਿਆਂ ਟਰੱਕ ਖੜੀ ਗੱਡੀ ਦੇ ਉਪਰ ਪਲਟ ਗਿਆ। ਉੱਥੇ ਖੜੇ ਲੋਕਾਂ ਨੇ ਦੱਸਿਆ ਕਿ ਟਰੱਕ ਦੀ ਗਤੀ ਬਹੁਤ ਤੇਜ਼ ਸੀ। ਜਿਸਤੋ ਬਾਅਦ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਟਰੱਕ ਵਾਲੇ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ।