Governance
ਜਾਣੋ ਕਿਵੇਂ ਤੁਸੀ ਕੱਢਵਾ ਸਕੋਗੇ 5 ਲੱਖ ਤੋਂ ਵੀ ਘੱਟ ਹੋਣ ਤੇ ਪੂਰੀ ਪੈਨਸ਼ਨ

ਪੈਨਸ਼ਨ ਦੇ ਮਾਮਲੇ ਨੂੰ ਲੈ ਕੇ ਅੱਜ ਪੈਨਸ਼ਨ ਫੰਡ ਰੈਗੂਲੇਟਰ ਤੇ ਵਿਕਾਸ ਅਥਾਰਿਟੀ ਨੇ ਵੱਡਾ ਐਲਾਨ ਕੀਤਾ ਹੈ। ਹੁਣ ਪੈਨਸ਼ਨ ਖਾਤੇ ‘ਚ ਪੰਜ ਲੱਖ ਰੁਪਏ ਤੋਂ ਘੱਟ ਹੋਣ ‘ਤੇ ਵੀ ਪੂਰੀ ਰਕਮ ਕੱਢਵਾ ਸਕੋਗੇ। ਸੁਭਾਵਿਕ ਹੈ ਕਿ ਪੈਨਸ਼ਨ ਫੰਡ ‘ਚ ਦੋ ਲੱਖ ਤੋਂ ਜ਼ਿਆਦਾ ਹੋਣ, ਸੇਵਾਮੁਕਤ ਹੋਣਾ ਜਾਂ 60 ਸਾਲ ਦੀ ਉਮਰ ਪੂਰੀ ਹੋਣ ‘ਤੇ ਜ਼ਿਆਦਾਤਰ 60 ਫੀਸਦੀ ਰਾਸ਼ੀ ਇਕੱਠੀ ਕੱਢਵਾ ਸਕਦੇ ਹੋ। ਨਿਯਮਿਤ ਅੰਤਰਾਲ ‘ਤੇ ਕਮਾਈ ਹੁੰਦੀ ਰਹੇ ਇਸ ਲਈ ਬਾਕੀ ਪੈਸਿਆਂ ਨਾਲ ਬੀਮਾ ਯੋਜਨਾ ਖਰੀਦਣੀ ਪੈਂਦੀ ਹੈ। ਪੀਐਫਆਰਡੀਏ ਨੇ ਕਿਹਾ ਕਿ ਫੰਡ ‘ਚ 5 ਲੱਖ ਰੁਪਏ ਤੋਂ ਘੱਟ ਹੋਣ ‘ਤੇ ਵੀ ਕੱਢਵਾ ਸਕਦੇ ਹਨ। ਪ੍ਰੰਤੂ ਹੁਣ ਬੀਮਾ ਯੋਜਨਾ ਖਰੀਦਣ ਦੀ ਜ਼ਰੂਰਤ ਨਹੀਂ। ਪੈਨਸ਼ਨ ਦਾ ਲਾਭ ਨਿਕਾਸੀ ਤੋਂ ਬਾਅਦ ਫੰਡਧਾਰਕ ਉਠਾ ਸਕਣਗੇ। ਇਸ ਤੋਂ ਇਲਾਵਾ ਇਕ ਨੋਟੀਫਿਕੇਸ਼ਨ ‘ਚ ਪੀਐਫਆਰਡੀਏ ਨੇ ਇਹ ਵੀ ਕਿਹਾ ਕਿ ਪੈਨਸ਼ਨ ਫੰਡ ਨਾਲ ਸਮੇਂ ਪਹਿਲਾਂ ਇਕੱਠੀ ਨਿਕਾਸੀ ਦੀ ਮਿਆਦ ਵੀ ਮੌਜੂਦਾ ਇਕ ਰਪਏ ਤੋਂ ਵਧ ਕੇ ਢਾਈ ਲੱਖ ਕਰ ਦਿੱਤੀ ਗਈ ਹੈ। ਦੂਜੇ ਪਾਸੇ ਨੈਸ਼ਨਲ ਸਿਸਟਮ ‘ਚ ਸ਼ਾਮਲ ਹੋਣ ਦੀ ਉਮਰ ਦੀ ਹੱਦ ਹੁਣ 70 ਸਾਲ ਤੇ ਨਿਕਲਣ ਦੀ ਹੱਦ 25 ਸਾਲ ਕਰ ਦਿੱਤੀ ਗਈ ਹੈ।