Connect with us

Governance

ਪਟਵਾਰੀ ਤੋਂ 50,000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਕਾਬੂ

Published

on

PUNJAB

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਈਵੇਟ ਵਿਅਕਤੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਹੈ ਜਦੋਂ ਉਹ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ ਤਾਇਨਾਤ ਮਾਲ ਪਟਵਾਰੀ ਤੋਂ ਰਿਸ਼ਵਤ ਵਜੋਂ ਪੈਸੇ ਇਕੱਠੇ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤਾ ਵਿਅਕਤੀ ਮੁੱਖ ਮੁਲਜ਼ਮ ਦਾ ਲੜਕਾ ਹੈ ਜਿਸਦਾ ਪਿਤਾ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਇੰਸਪੈਕਟਰ ਦੱਸ ਕੇ ਪਟਵਾਰੀ ਤੋਂ ਰਿਸ਼ਵਤ ਦੀ ਮੰਗ ਕਰਦਾ ਸੀ।

ਰਾਜਪੁਰਾ ਕਸਬੇ ਦਾ ਵਾਸੀ ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਗੁੱਡੂ ਰਾਜਪੁਰਾ ਵਿਖੇ ਤਾਇਨਾਤ ਧਰਮਪਾਲ ਸਿੰਘ, ਮਾਲ ਪਟਵਾਰੀ ਨੂੰ ਬਲੈਕਮੇਲ ਕਰਕੇ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਇੰਸਪੈਕਟਰ ਦੱਸਦਾ ਸੀ। ਸ਼ਿਕਾਇਤਕਰਤਾ ਪਟਵਾਰੀ ਨੇ ਬਿਊਰੋ ਤੱਕ ਪਹੁੰਚ ਕੀਤੀ ਤੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਤੱਥਾਂ ਦਾ ਪਤਾ ਲਗਾਉਣ ਤੋਂ ਬਾਅਦ, ਬਿਊਰੋ ਦੀ  ਟੀਮ ਨੇ ਇੱਕ ਜਾਲ ਵਿਛਾਇਆ ਪਰ ਦੋਸ਼ੀ ਬਲਵਿੰਦਰ ਸਿੰਘ ਨੇ ਖ਼ੁਦ ਪਹੁੰਚਣ ਦੀ ਥਾਂ ਆਪਣੇ ਪੁੱਤਰ ਗੁਰਧਿਆਨ ਸਿੰਘ ਨੂੰ ਸ਼ਿਕਾਇਤਕਰਤਾ ਪਟਵਾਰੀ ਤੋਂ ਪੈਸੇ ਲੈਣ ਲਈ ਭੇਜਿਆ।

ਬਿਊਰੋ ਦੀ ਟੀਮ ਨੇ ਤੁਰੰਤ ਗੁਰਧਿਆਨ ਸਿੰਘ ਨੂੰ ਰੇਲਵੇ ਪੁੱਲ ਰਾਜਪੁਰਾ ਦੇ ਨਜ਼ਦੀਕ ਹੀ ਮੌਕੇ `ਤੇ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਇਸ ਸਬੰਧ ਵਿਚ ਮੁਕੱਦਮਾ ਨੰ. 07 ਮਿਤੀ 03.06.2021 ਆਈਪੀਸੀ ਦੀ ਉਪ-ਧਾਰਾ 419, 420, 384 ਤਹਿਤ ਥਾਣਾ ਫਲਾਇੰਗ ਸਕੁਐਡ, ਵਿਜੀਲੈਂਸ ਬਿਊਰੋ ਪੰਜਾਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁੱਖ ਦੋਸ਼ੀ ਬਲਵਿੰਦਰ ਸਿੰਘ ਉਰਫ਼ ਗੁੱਡੂ ਅਜੇ ਵੀ ਫਰਾਰ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਭੇਜੀਆਂ ਗਈਆਂ ਹਨ। ਇਸ ਸਬੰਧ ਵਿਚ ਅਗਲੇਰੀ ਪੜਤਾਲ ਪ੍ਰਕਿਰਿਆ ਅਧੀਨ ਹੈ।