Connect with us

Uncategorized

ਦਿਲਜੀਤ ਦੋਸਾਂਝ ਦੀਆਂ ਹੈਦਰਾਬਾਦ ਸ਼ੋਅ ਨੂੰ ਲੈ ਕੇ ਵਧੀਆਂ ਮੁਸ਼ਕਲਾਂ

Published

on

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀਆਂ ਹੈਦਰਾਬਾਦ ਸ਼ੋਅ ਨੂੰ ਲੈ ਕੇ ਮੁਸ਼ਕਲਾਂ ਵਧ ਗਈਆਂ ਹਨ। ਦਿਲਜੀਤ ਦੋਸਾਂਝ ਦਾ 15 ਨਵੰਬਰ ਯਾਨੀ ਕੱਲ ਹੈਦਰਾਬਾਦ ‘ਚ ਦਿਲ-ਲੁਮਿਨਾਟੀ ਕੰਸਰਟ ਸ਼ੋਅ ਹੋਣਾ ਹੈ। ਦੱਸ ਦਈਏ ਕਿ ਸ਼ੋਅ ਤੋਂ ਪਹਿਲਾਂ ਹੀ ਦਿਲਜੀਤ ਨੂੰ ਵੱਡਾ ਝਟਕਾ ਲੱਗਾ ਹੈ। ਗਾਇਕ ਦੇ ਹੈਦਰਾਬਾਦ ਸ਼ੋਅ ਨੂੰ ਲੈ ਕੇ ਤੇਲੰਗਾਨਾ ਦੀ ਸਰਕਾਰ ਅਤੇ ਬਾਲ ਵਿਕਾਸ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ। ਗਾਇਕ ਨੂੰ ਨੋਟਿਸ ‘ਚ ਕੁਝ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਨੋਟਿਸ ‘ਚ ਕਿਹਾ ਗਿਆ ਹੈ ਕਿ ਦਿਲਜੀਤ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ ਅਤੇ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ, ਕਿਉਂਕਿ ਉੱਥੇ ਬਹੁਤ ਹੀ ਤੇਜ਼ ਸਾਊਂਡ ਸਿਸਟਮ ਚਲਾਇਆ ਜਾਂਦਾ ਹੈ ਜਿਸ ਕਾਰਨ ਬੱਚਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਵੀ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਦਿਲਜੀਤ ਸ਼ੋਅ ‘ਚ ਵਲਗਰ ਗੀਤ ਗਾਉਂਦੇ ਹਨ ਜੋ ਬੱਚਿਆਂ ਲਈ ਠੀਕ ਨਹੀਂ ਹਨ। ਜਿਸ ਤੋਂ ਬਾਅਦ ਗਾਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਕਿਉਂਕਿ ਦਿਲਜੀਤ ਦੇ ਕੰਸਰਟ ‘ਚ ਵੱਡੀ ਗਿਣਤੀ ‘ਚ ਬੱਚੇ ਪੁੱਜਦੇ ਹਨ ਅਤੇ ਉਹ ਬੱਚਿਆਂ ਨੂੰ ਸਟੇਜ ‘ਤੇ ਬੁਲਾਉਂਦੇ ਹਨ, ਜਿਸ ਦੀਆਂ ਤਸਵੀਰਾਂ ਵੀ ਗਾਇਕ ਹਮੇਸ਼ਾ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਪੰਡਿਤ ਰਾਓ ਧਰੇਨਵਰ ਪਹਿਲਾਂ ਵੀ ਕਈ ਗਾਇਕਾਂ ਨੂੰ ਲੈ ਕੇ ਸ਼ਿਕਾਇਤ ਦਰਜਾ ਕਰਵਾ ਚੁੱਕੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦਾ ਦਿੱਲੀ ਅਤੇ ਜੈਪੁਰ ‘ਚ ਕੰਸਰਟ ਹੋਇਆ ਹੈ। ਜਿੱਥੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਫੈਨਜ਼ ਪੁੱਜੇ ਸਨ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ।