Uncategorized
ਦਿੱਲੀ ’ਚ 10 ਤੋ 15 ਸਾਲ ਪੁਰਾਣੇ ਵਾਹਨ ਹੋਏ ਬੰਦ।
ਅਜ ਮੰਗਲਵਾਰ ਤੋਂ1 ਜੁਲਾਈ ਤੋ, ਰਾਜਧਾਨੀ ਦਿੱਲੀ ਵਿਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਬੰਦ ਕਰ ਦਿਤਾ ਗਿਆ ਹੈ ਜੇਕਰ ਇਹ ਵਾਹਨ ਭੀੜ ਭਾੜ ਵਾਲੇ ਇਲਾਕੇ ਵਿੱਚ ਪਾਏ ਜਾਂਦਾ ਹੈ, ਤਾਂ ਅਜਿਹੇ ਵਾਹਨ ਜ਼ਬਤ ਕਰ ਕੇ ਸਿੱਧੇ ਸਕ੍ਰੈਪ ਯਾਰਡ ਵਿਚ ਭੇਜੇ ਜਾਣਗੇ ਅਤੇ ਚਾਰ ਪਹੀਆ ਵਾਲੇ ਵਾਹਨਾਂ ’ਤੇ 10,000 ਰੁਪਏ ਅਤੇ ਦੋ ਪਹੀਆ ਵਾਲੇ ਵਾਹਨਾਂ ’ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਦੱਸ ਦਈਏ ਕਿ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਵਿਚ ਰੱਖਣ ਲਈ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਦਿੱਲੀ ਦੇ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਉਨ੍ਹਾਂ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਾ ਦੇਣ ਜਿਨ੍ਹਾਂ ਨੇ ਆਪਣੀ ਨਿਰਧਾਰਤ ਉਮਰ ਪੂਰੀ ਕਰ ਲਈ ਹੈ। ਇਸ ਨੂੰ ਲਾਗੂ ਕਰਨ ਲਈ, ਟਰਾਂਸਪੋਰਟ ਵਿਭਾਗ ਨੇ ਦਿੱਲੀ ਪੁਲਿਸ, ਟਰੈਫਿਕ ਪੁਲਿਸ ਅਤੇ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਕੇ ਇਹ ਯੋਜਨਾ ਤਿਆਰ ਕੀਤੀ ਹੈ।

