Amritsar
ਨਾਭਾ ਵਿਖੇ ਯੂਥ ਕਾਂਗਰਸ ਦੀ ਰੈਲੀ
ਨਾਭਾ ,14 ਮਾਰਚ : ਨਾਭਾ ਵਿਖੇ ਪੰਜਾਬ ਯੂਥ ਕਾਂਗਰਸ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਨਾਭਾ ਤੋਂ 100 ਤੋਂ ਵੱਧ ਕਾਫਿਲੇ ਨਾਭਾ ਤੋਂ ਰਵਾਨਾ ਹੋਏ। ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਨੂੰ ਮੋਦੀ ਸਰਕਾਰ ਅਤੇ ਦਲਿਤ ਸਮਾਜ ਦੇ ਲੋਕਾਂ ਦੁਆਰਾ ਵੰਡਿਆ ਜਾ ਰਿਹਾ ਹੈ। ਰਿਜ਼ਰਵੇਸ਼ਨ ਖ਼ਤਮ ਹੋਣ ਕਾਰਨ, ਇਹ ਰੈਲੀ ਨਾਭਾ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਭੇਜੀ ਗਈ ਸੀ, ਜੋ ਕਿ ਅੰਮ੍ਰਿਤਸਰ ਵਿਖੇ ਸਮਾਪਤ ਹੋਈ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਨੇ ਸੰਵਿਧਾਨ ਨਾਲ ਛੇੜਛਾੜ ਕੀਤੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੋਦੀ ਨੇ ਅਰਥ ਵਿਵਸਥਾ ਨੂੰ ਬਿਲਕੁਲ ਹਿਲਾ ਕੇ ਰੱਖ ਦਿੱਤਾ ਹੈ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਬਣੇ ਖਹਿਰਾ ਨੇ ਕਿਹਾ ਕਿ ਅਸੀਂ ਇਹ ਰੈਲੀ ਨਾਭਾ ਤੋਂ ਲੈ ਕੇ ਜਾ ਰਹੇ ਹਾਂ, ਇਹ ਰੈਲੀ ਮਲੇਰਕੋਟਲਾ, ਅਹਿਮਦਗੜ੍ਹ ਮੰਡੀ, ਲੁਧਿਆਣਾ, ਫਗਵਾੜਾ ਅਤੇ ਅੰਮ੍ਰਿਤਸਰ ਵਿਖੇ ਕੀਤੀ ਜਾਏਗੀ। ਇਸ ਕਾਰਨ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਆਰ.ਐੱਸ. ਇਕੱਠੇ ਮਿਲ ਕੇ ਉਹ ਸੰਵਿਧਾਨ ਨੂੰ ਖਤਮ ਕਰ ਰਹੇ ਹਨ।